ਪੰਜਾਬੀ

GGNIMT ਘੁਮਾਰ ਮੰਡੀ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਗੁਰਮਤਿ ਸਮਾਗਮ ਕੀਤਾ

Published

on

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਘੁਮਾਰ ਮੰਡੀ ਵੱਲੋਂ ਅੱਜ ਇੱਥੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ‘ਗੁਰਮਤਿ ਸਮਾਗਮ’ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿਸ ਦੇ ਪਾਠਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਗਈ I GGNIMT ਦੇ ਵਿਦਿਆਰਥੀ ਰਮਨਪ੍ਰੀਤ ਸਿੰਘ, ਹਰਜੋਤ ਸਿੰਘ ਅਤੇ ਯੁਵਰਾਜ ਸਿੰਘ ਨੇ ਕੀਰਤਨ ਕੀਤਾ I

ਡਾ ਐਸ ਪੀ ਸਿੰਘ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਦੇ ਪ੍ਰਧਾਨ ਅਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਜੀ.ਕੇ.ਈ.ਸੀ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਇਸ ਮੌਕੇ ਦੀ ਹਾਜ਼ਰੀ ਭਰੀ। ਉਨ੍ਹਾਂ ਸਿੱਖ ਪਰੰਪਰਾਵਾਂ ਨੂੰ ਇਮਾਨਦਾਰੀ ਨਾਲ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।

ਪ੍ਰੋ: ਮਨਜੀਤ ਸਿੰਘ ਛਾਬੜਾ ਡਾਇਰੈਕਟਰ, ਜੀ.ਜੀ.ਐਨ.ਆਈ.ਐਮ.ਟੀ. ਨੇ ਵਿਦਿਆਰਥੀਆਂ ਨੂੰ ਸੰਸਥਾ ਵਿਚ ਆਉਣ ‘ਤੇ ਜੀ ਆਇਆਂ ਕਿਹਾ ਅਤੇ ਪ੍ਰੇਰਿਤ ਕੀਤਾ |ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ |

ਡਾ: ਹਰਪ੍ਰੀਤ ਸਿੰਘ, ਪਿ੍ੰਸੀਪਲ, ਜੀ.ਜੀ.ਐਨ.ਆਈ.ਐਮ.ਟੀ. ਨੇ ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਵਿੱਦਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਅਧਿਆਤਮਿਕ ਕੰਮਾਂ ਲਈ ਵੀ ਸਮਾਂ ਕੱਢਣ ਲਈ ਸੇਧ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਮਾਤਾ-ਪਿਤਾ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਹਰੇਕ ਦੇ ਜੀਵਨ ਲਈ ਬਹੁਤ ਮਹੱਤਵ ਰੱਖਦਾ ਹੈ।

ਇਸ ਮੌਕੇ ਕਰਵਾ ਚੌਥ ਦੇ ਤਿਉਹਾਰ ਦੌਰਾਨ ਕਰਵਾਏ ਗਏ ਮਹਿੰਦੀ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ I ਐਮਬੀਏ ਵਿੱਚੋਂ ਨੀਤੂ ਸਿੰਘ ਨੂੰ ਪਹਿਲਾ ਇਨਾਮ ਦਿੱਤਾ ਗਿਆ। ਦੂਜਾ ਇਨਾਮ ਬੀ.ਐਸ.ਸੀ ਫੈਸ਼ਨ ਡਿਜ਼ਾਈਨਿੰਗ ਤੋਂ ਨੀਲਮ ਵਰਮਾ ਅਤੇ ਬੀ.ਐੱਚ.ਐੱਮ.ਸੀ.ਟੀ. ਤੋਂ ਕ੍ਰਿਤਿਕਾ ਕੱਕੜ ਨੇ ਪ੍ਰਾਪਤ ਕੀਤਾ। ਬੀਐਸਸੀ ਫੈਸ਼ਨ ਡਿਜ਼ਾਈਨਿੰਗ ਵਿੱਚੋਂ ਸਪਨਾ ਅਤੇ ਸੋਨੀਆ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ I B.Sc FD ਪਹਿਲੇ ਸਾਲ ਦੀ ਰਾਧਿਕਾ, ਐਮਸੀਏ ਤੀਜੇ ਸਮੈਸਟਰ ਤੋਂ ਆਂਚਲ ਵਰਮਾ ਅਤੇ ਕੀਰਤੀ ਮਲਹੋਤਰਾ ਨੂੰ ਤਸੱਲੀ ਦੇ ਇਨਾਮ ਦਿੱਤੇ ਗਏ I

Facebook Comments

Trending

Copyright © 2020 Ludhiana Live Media - All Rights Reserved.