Connect with us

ਪੰਜਾਬੀ

ਸਵੇਰੇ ਉੱਠਕੇ ਸਿਰਫ਼ 15 ਮਿੰਟ ਕਰੋ Meditation, ਸਾਰਾ ਦਿਨ ਰਹੋਗੇ ਚੁਸਤ

Published

on

Meditation health benefit

ਅਜੋਕੇ ਯੁੱਗ ‘ਚ ਮੈਡੀਟੇਸ਼ਨ ਭਾਗਮਭਰੀ ਲਾਈਫ ‘ਚ ਸੰਤੁਲਨ ਸਥਾਪਤ ਕਰਨ ਦੇ ਸਭ ਤੋਂ ਵਧੀਆ ਤਰੀਕਿਆਂ ‘ਚੋਂ ਇੱਕ ਹੈ। ਹੌਲੀ-ਹੌਲੀ ਲੋਕ ਮੈਡੀਟੇਸ਼ਨ ਵੱਲ ਵੀ ਆਕਰਸ਼ਿਤ ਹੋ ਰਹੇ ਹਨ ਕਿਉਂਕਿ ਇਸ ਨਾਲ ਪੋਜ਼ੀਟਿਵ ਐਨਰਜ਼ੀ ਦਾ ਸੰਚਾਰ ਹੁੰਦਾ ਹੈ। ਰੋਜ਼ਾਨਾ ਸਵੇਰੇ ਮੈਡੀਟੇਸ਼ਨ ਕਰਨ ਨਾਲ ਤੁਸੀਂ ਦਿਨ ਭਰ ਤੰਦਰੁਸਤ ਰਹੋਗੇ। ਤਾਂ ਆਓ ਜਾਣਦੇ ਹਾਂ ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲਣਗੇ।

ਤਣਾਅ ਹੋਵੇਗਾ ਘੱਟ : ਰੋਜ਼ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਨ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ। ਅਜਿਹਾ ਕਰਨ ਨਾਲ ਤੁਸੀਂ ਚੰਗੇ ਫੈਸਲੇ ਵੀ ਲਓਗੇ। ਮੈਡੀਟੇਸ਼ਨ ਖ਼ੁਦ ਨਾਲ ਜੁੜਨ ਦਾ ਇੱਕ ਅਲੱਗ ਅਨੁਭਵ ਅਤੇ ਕੋਸ਼ਿਸ਼ ਹੁੰਦੀ ਹੈ। ਇਹ ਪੈਰਾਸਿਮਪੈਥੈਟਿਕ ਨੈਟਵਰਕ ਨੂੰ ਉਤੇਜਿਤ ਕਰਦਾ ਹੈ ਜਿਸ ਨਾਲ ਤੁਹਾਡੀ ਹਾਰਟ ਬੀਟ ਕੰਟਰੋਲ ਹੁੰਦੀ ਹੈ ਅਤੇ ਸਾਹ ਲੈਣ ‘ਚ ਸੁਧਾਰ ਕਰਦਾ ਹੈ।

ਫੋਕਸ ਰਹਿਣ ‘ਚ ਕਰਦਾ ਹੈ ਮਦਦ : ਮੈਡੀਟੇਸ਼ਨ ਕਰਨ ਨਾਲ ਤੁਸੀਂ ਆਪਣੇ ਵਿਚਾਰਾਂ ‘ਤੇ ਚੰਗੀ ਤਰ੍ਹਾਂ ਧਿਆਨ ਲਗਾ ਪਾਓਗੇ। ਸਵੇਰੇ ਮੈਡੀਟੇਸ਼ਨ ਕਰਨ ਨਾਲ ਤੁਸੀਂ ਆਪਣੇ ਪੂਰੇ ਦਿਨ ਦੇ ਕੰਮ ‘ਤੇ ਚੰਗੀ ਤਰ੍ਹਾਂ ਧਿਆਨ ਲਗਾ ਸਕੋਗੇ। ਇਸ ਨਾਲ ਤੁਸੀਂ ਪੋਜ਼ੀਟਿਵ ਵੀ ਰਹੋਗੇ। ਇਹ ਚੰਗੇ ਵਿਚਾਰਾਂ ਦੀ ਚੋਣ ਕਰਨ ਅਤੇ ਬੁਰੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰਨ ‘ਚ ਵੀ ਮਦਦ ਕਰਦਾ ਹੈ।

ਮੂਡ ਰਹੇਗਾ ਚੰਗਾ : ਸਵੇਰੇ ਉੱਠ ਕੇ ਮੈਡੀਟੇਸ਼ਨ ਕਰਨ ਨਾਲ ਦਿਨ ਭਰ ਤੁਹਾਡਾ ਮੂਡ ਚੰਗਾ ਰਹਿੰਦਾ ਹੈ। ਮੈਡੀਟੇਸ਼ਨ ਤੁਹਾਡੇ ਫੀਲ ਗੁੱਡ ਹਾਰਮੋਨਸ ਲੈਵਲ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ। ਮੈਡੀਟੇਸ਼ਨ ਕਰਨ ਨਾਲ ਤੁਸੀਂ ਦਿਨ ਭਰ ਪੋਜ਼ੀਟਿਵ ਫੀਲ ਕਰੋਗੇ।

ਇਨਸੌਮਨੀਆ ਦਾ ਇਲਾਜ : ਭੱਜ-ਦੌੜ ਭਰੀ ਜ਼ਿੰਦਗੀ ‘ਚ ਕਈ ਲੋਕ ਇਨਸੌਮਨੀਆ ਤੋਂ ਵੀ ਪੀੜਤ ਹੁੰਦੇ ਹਨ। ਅਜਿਹੇ ‘ਚ ਤੁਸੀਂ ਮੈਡੀਟੇਸ਼ਨ ਨੂੰ ਆਪਣੀ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਖੋਜ ਮੁਤਾਬਕ ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ। ਜੇਕਰ ਤੁਸੀਂ ਇਨਸੌਮਨੀਆ ਨਾਲ ਜੂਝ ਰਹੇ ਹੋ ਤਾਂ ਤੁਸੀਂ ਧਿਆਨ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ।

ਸਿਹਤ ਲਈ ਫਾਇਦੇਮੰਦ : ਮੈਡੀਟੇਸ਼ਨ ਤੁਹਾਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਇਹ ਤੁਹਾਡੀ ਇਮਿਊਨ ਸਿਸਟਮ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਮੌਸਮੀ ਇੰਫੈਕਸ਼ਨ ਨਾਲ ਸਰੀਰ ‘ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਦਰਦ ਨੂੰ ਰੋਕਣ ‘ਚ ਮਦਦ ਕਰਦਾ ਹੈ। ਮੈਡੀਟੇਸ਼ਨ ਤੁਹਾਡੀ ਮਾਨਸਿਕ ਸਿਹਤ ਲਈ ਵੀ ਬਹੁਤ ਵਧੀਆ ਹੈ।

Facebook Comments

Trending