ਪੰਜਾਬੀ

ਪੀਏਯੂ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ

Published

on

ਲੁਧਿਆਣਾ : ਅੱਜ ਪੀਏਯੂ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਸ਼੍ਰੀ ਜ਼ਿਲਾ ਰਾਮ ਬਾਂਸਲ ਦੀ ਪ੍ਰਧਾਨਗੀ ਹੇਠ ਸਟੂਡੈਂਟਸ ਹੋਮ, ਪੀਏਯੂ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਸ੍ਰੀ ਗੁਰਪ੍ਰੀਤ ਬੱਸੀ (ਗੋਗੀ), ਵਿਧਾਇਕ (ਪੱਛਮੀ) ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੁਖਚੈਨ ਬੱਸੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਸਮਾਰੋਹ ਵਿੱਚ ਲਗਭਗ 250 ਰਿਟਾਇਰਾਂ ਨੇ ਹਿੱਸਾ ਲਿਆ। ਸੇਵਾ-ਮੁਕਤ/ਸੀਨੀਅਰ ਸਿਟੀਜ਼ਨਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਸ੍ਰੀ ਗੁਰਪ੍ਰੀਤ ਗੋਗੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਭਰੋਸਾ ਦਿੱਤਾ ਕਿ ਜਲਦੀ ਹੀ ਮੁੱਖ ਮੰਤਰੀ ਅਤੇ ਸਬੰਧਤ ਮੰਤਰੀਆਂ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ ਜਿੱਥੇ ਸਾਰੇ ਲੰਬਿਤ ਪਏ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਇਨ੍ਹਾਂ ਮੰਗਾਂ ਵਿਚ 1.1.2016 ਤੋਂ ਤਨਖਾਹ ਸਕੇਲਾਂ ਵਿੱਚ ਸੋਧ, ਸੀਨੀਅਰ/ਜੂਨੀਅਰ ਕੇਸ, ਮਾਸਟਰ ਸਕੇਲ, ਮੈਡੀਕਲੇਮ ਕੇਸਾਂ ਦੀ ਅਦਾਇਗੀ। ਡਿਪਟੀ ਕੰਟਰੋਲਰ (ਲੋਕਲ ਆਡਿਟ) ਪੀਏਯੂ ਕਈ ਵਾਰ ਪੀਏਯੂ ਦੇ ਉਪ-ਕੁਲਪਤੀ/ਬੋਰਡ ਦੇ ਵੀ ਸਮਰੱਥ ਅਥਾਰਿਟੀ ਦੇ ਹੁਕਮਾਂ ਦੀ ਪਾਲਣਾ, ਸਮੇਂ ਸਿਰ ਪੈਨਸ਼ਨ ਦੀ ਅਦਾਇਗੀ, ਪੀਏਯੂ ਹਸਪਤਾਲ ਦੀ ਬਹਾਲੀ, ਪੀਏਯੂ ਕੈਂਪਸ ਵਿੱਚ ਆਯੁਰਵੈਦ ਡਿਸਪੈਂਸਰੀ ਖੋਲ੍ਹਣਾ, ਪੀਏਯੂ ਵਿੱਚ ਸ਼ਿਕਾਇਤ ਸੈੱਲ ਸਥਾਪਤ ਕਰਨਾ।

ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਵਿਜੇ ਗੋਇਲ, ਚਰਨਜੀਤ ਸਿੰਘ ਗਰੇਵਾਲ, ਜਸਵੰਤ ਸਿੰਘ ਜੱਸੀ, ਨਰਿੰਦਰ ਪਾਲ ਸਿੰਘ, ਨਿਤਿਆ ਨੰਦ, ਜਸਬੀਰ ਸਿੰਘ, ਇੰਦਰਜੀਤ ਸਿੰਘ, ਕਮਲੇਸ਼ ਚੰਦਰ, ਬੀਰਬਲ, ਸ਼ਾਮ ਲਾਲ, ਐਸ ਐਸ ਸ਼ਰਮਾ ਆਦਿ ਵੀ ਸ਼ਾਮਿਲ ਹੋਏ।

Facebook Comments

Trending

Copyright © 2020 Ludhiana Live Media - All Rights Reserved.