Connect with us

ਅਪਰਾਧ

ਗੈਂਗਸਟਰਾਂ ਨੇ ਸਵਰਨਕਾਰ ਪਾਸੋਂ ਮੰਗੀ ਪੰਜ ਲੱਖ ਦੀ ਫਿਰੌਤੀ

Published

on

Gangsters demand Rs 5 lakh ransom from Swarnakar

ਲੁਧਿਆਣਾ : ਸਥਾਨਕ ਸਰਾਫ਼ਾ ਬਾਜ਼ਾਰ ਵਿਚ ਸੋਨੇ ਦਾ ਕਾਰੋਬਾਰ ਕਰਦੇ ਸਵਰਨਕਾਰ ਪਾਸੋਂ ਗੈਂਗਸਟਰਾਂ ਵਲੋਂ ਪੰਜ ਲੱਖ ਦੀ ਫਿਰੌਤੀ ਦੀ ਮੰਗ ਕੀਤੀ ਹੈ। ਫਿਰੌਤੀ ਨਾ ਦੇਣ ਦੀ ਸੂਰਤ ਵਿਚ ਸਵਰਨਕਾਰ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਰਾਫ਼ਾ ਬਾਜ਼ਾਰ ਵਿਚ ਸੋਨੇ ਦਾ ਕਾਰੋਬਾਰ ਕਰਦੇ ਪੂਰੀ ਜਿਊਲਰਜ਼ ਦੇ ਮਾਲਕ ਅਸ਼ੀਸ਼ ਪੁਰੀ ਵਲੋਂ ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ ਚਾਰ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਆਧਾਰ ‘ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪੁਲਿਸ ਪਾਸ ਲਿਖਵਾਈ ਸ਼ਿਕਾਇਤ ਵਿਚ ਅਸ਼ੀਸ਼ ਪੁਰੀ ਨੇ ਦੱਸਿਆ ਕਿ ਪਹਿਲਾਂ ਉਸ ਨੂੰ 19 ਜੂਨ ਨੂੰ ਇਕ ਨੌਜਵਾਨ ਦਾ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ, ਜਿਸਨੇ ਕਿ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗਸਟਰ ਦਾ ਸਾਥੀ ਦੱਸਿਆ ਅਤੇ ਪੰਜ ਲੱਖ ਰੁਪਏ ਦੀ ਮੰਗ ਕੀਤੀ, ਪਰ ਉਸ ਨੇ ਇਸ ਵੱਲ ਖ਼ਾਸ ਧਿਆਨ ਨਹੀਂ ਦਿੱਤਾ। ਅਗਲੇ ਦਿਨ ਮੁੜ ਤੋਂ ਉਸ ਨੂੰ ਅਜਿਹੀ ਕਾਲ ਆਈ।

ਉਸ ਨੇ ਦੱਸਿਆ ਕਿ ਫਿਰ ਵੀ ਉਸ ਨੇ ਇਸ ਧਮਕੀ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਪਰ ਜਦੋਂ ਦੇਰ ਸ਼ਾਮ ਉਸ ਨੂੰ ਮੁੜ ਅਜਿਹੀ ਕਾਲ ਆਈ ਤਾਂ ਉਸਨੇ ਇਹ ਸਾਰਾ ਮਾਮਲਾ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸ.ਐਚ.ਓ. ਗੁਰਜੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਸ਼ਿਕਾਇਤ ਦਰਜ ਕਰ ਲਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਫ਼ੋਨ ਕਰਨ ਵਾਲੇ ਨੌਜਵਾਨਾਂ ਦੀ ਸ਼ਨਾਖ਼ਤ ਨਹੀਂ ਕੀਤੀ ਜਾ ਸਕੀ ਹੈ।

Facebook Comments

Trending