Connect with us

ਖੇਡਾਂ

ਖੇਡਾਂ ਵਤਨ ਪੰਜਾਬ ਦੀਆ – 2022, ਬਲਾਕ ਪੱਧਰੀ ਮੈਚ ਹੋਣਗੇ ਪਹਿਲੀ ਤੋਂ 6 ਸਤੰਬਰ ਤੱਕ

Published

on

Games Watan Punjab Diya - 2022, block level matches will be held from 1st to 6th September

ਲੁਧਿਆਣਾ :  ‘ਖੇਡਾਂ ਵਤਨ ਪੰਜਾਬ ਦੀਆ-2022’ ਤਹਿਤ ਜ਼ਿਲ੍ਹੇ ਵਿੱਚ 1 ਤੋਂ 6 ਸਤੰਬਰ, 2022 ਤੱਕ ਬਲਾਕ ਪੱਧਰੀ ਮੈਚ ਸ਼ੁਰੂ ਹੋਣਗੇ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਇਸ ਮੈਗਾ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆ-2022’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ, 2022 ਨੂੰ ਜਲੰਧਰ ਤੋਂ ਖੇਡਾਂ ਦੀ ਸ਼ੁਰੂਆਤ ਕਰਨਗੇ।

ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ ਹੁਣ 30 ਅਗਸਤ, 2022 ਤੱਕ ਵਧਾ ਦਿੱਤੀ ਗਈ ਹੈ ਜਿਸ ਤਹਿਤ ਖਿਡਾਰੀ ਵੈਬਸਾਈਟ www.punjabkhedmela2022.in  ‘ਤੇ ਜਾਂ ਜ਼ਿਲ੍ਹਾ ਖੇਡ ਅਫ਼ਸਰ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਦੇ ਦਫ਼ਤਰ ਵਿਖੇ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਖੇਡ ਮੁਕਾਬਲਿਆਂ ਦੇ ਬਲਾਕ ਪੱਧਰੀ ਮੈਚ 1 ਤੋਂ 6 ਸਤੰਬਰ, 2022 ਤੱਕ ਲੁਧਿਆਣਾ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅੰਡਰ-14 (ਲੜਕੇ-ਲੜਕੀਆਂ), ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਖੋ-ਖੋ ਦੇ ਮੈਚ 1 ਸਤੰਬਰ ਨੂੰ, ਅੰਡਰ-17 (ਲੜਕੇ-ਲੜਕੀਆਂ) ਦੇ ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਈਲ) ਦੇ ਮੈਚ 2 ਸਤੰਬਰ ਨੂੰ ਕਰਵਾਏ ਜਾਣਗੇ ਜਦਕਿ 3 ਤੋਂ 4 ਸਤੰਬਰ ਤੱਕ 21 ਤੋਂ 40 ਸਾਲ ਉਮਰ ਵਰਗ ਲਈ ਰੱਸਾਕਸ਼ੀ ਟੂਰਨਾਮੈਂਟ ਕਰਵਾਏ ਜਾਣਗੇ।

ਉਨ੍ਹਾ ਦੱਸਿਆ ਕਿ 41 ਤੋਂ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਲਈ ਅਥਲੈਟਿਕਸ, ਵਾਲੀਬਾਲ ਅਤੇ ਸ਼ੂਟਿੰਗ ਦੇ ਟੂਰਨਾਮੈਂਟ 5 ਤੋਂ 6 ਸਤੰਬਰ ਤੱਕ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਕਿ ਇਹ ਮੈਚ ਜਥੇਦਾਰ ਸੰਤੋਖ ਸਿੰਘ ਮਾਰਡਿੰਗ ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਡੀਆਂ ਕਲਾਂ, ਕਿਲਾ ਰਾਏਪੁਰ ਖੇਡ ਸਟੇਡੀਅਮ, ਮਹਿਮਾ ਸਿੰਘ ਵਾਲਾ ਸਟੇਡੀਅਮ, ਸੰਤ ਈਸ਼ਰ ਸਿੰਘ ਸਟੇਡੀਅਮ, ਸਪੋਰਟਸ ਗਰਾਊਂਡ ਮੱਲਾਂ, ਨਰੇਸ਼ ਚੰਦਰ ਸਟੇਡੀਅਮ ਖੰਨਾ ‘ਚ ਹੋਣਗੇ ।

ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਮਾਛੀਵਾੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ, ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਜਰਵਾਲ, ਰਾਏਕੋਟ ਸਪੋਰਟਸ ਗਰਾਊਂਡ, ਸਾਹੀ ਸਪੋਰਟਸ ਕਾਲਜ ਸਮਰਾਲਾ, ਸਿੱਧਵਾਂ ਬੇਟ ਸਪੋਰਟਸ ਗਰਾਊਂਡ, ਜੀ.ਐਚ.ਸੀ. ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਖੇਡ ਮੈਦਾਨਾਂ ਤੋਂ ਇਲਾਵਾ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਏ ਜਾਣਗੇ।

Facebook Comments

Trending