Connect with us

ਅਪਰਾਧ

ਜੂਆ ਖੇਡਦੇ ਨੌਜਵਾਨ 85 ਹਜ਼ਾਰ ਦੀ ਨਕਦੀ ਸਮੇਤ ਗਿ੍ਫ਼ਤਾਰ

Published

on

Gambling youth arrested with Rs 85,000 cash

ਲੁਧਿਆਣਾ   :   ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਪੀਰੂ ਬੰਦਾ ਇਲਾਕੇ ਵਿਚ ਜੂਆ ਖੇਡਦੇ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 85 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਕਮਲਜੀਤ ਸਿੰਘ ਵਾਸੀ ਨਿਊ ਵਿਸ਼ਨੂਪੁਰੀ ਨਿਰਮਲ ਸਿੰਘ ਵਾਸੀ ਮਨਜੀਤ ਵਿਹਾਰ ਭਰਤ ਕੁਮਾਰ ਵਾਸੀ ਕਰਤਾਰ ਨਗਰ ਚਰਨਜੀਤ ਵਾਸੀ ਰੇਲਵੇ ਕਲੋਨੀ ਨਵਦੀਪ ਸਿੰਘ ਵਾਸੀ ਪਿੰਡ ਭੋਰਾ, ਗਗਨ ਭੂਸ਼ਨ ਵਾਸੀ ਕਮਲਾ ਨਗਰ ਰਾਹੁਲ ਸ਼ਰਮਾ ਵਾਸੀ ਨਿਊ ਕੁੰਦਨਪੁਰੀ ਸ਼ਾਮਿਲ ਹਨ।

ਪੁਲਿਸ ਨੇ ਇਨ੍ਹਾਂ ਨੂੰ ਮੁਹੱਲਾ ਪੀਰੂਬੰਦਾ ਨੇੜਿਓਾ ਉਸ ਵੇਲੇ ਗਿ੍ਫਤਾਰ ਕੀਤਾ ਜਦੋਂ ਕਿ ਇਹ ਪਾਰਕ ਵਿਚ ਸ਼ਰੇ੍ਹਆਮ ਜੂਆ ਖੇਡ ਰਹੇ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 85 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ ਇਨ੍ਹਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Facebook Comments

Trending