Connect with us

ਪੰਜਾਬੀ

ਗਾਬੜ੍ਹੀਆ ਨੂੰ ਡੋਰ-ਟੂ-ਡੋਰ ਚੋਣ ਮੁਹਿੰਮ ਵਿਚ ਹਲਕੇ ਦੇ ਵੋਟਰਾਂ ਦਾ ਮਿਲ ਰਿਹਾ ਭਾਰੀ ਸਮਰਥਨ

Published

on

Gabarhia gets overwhelming support from constituency voters in door-to-door campaign

ਲੁਧਿਆਣਾ  :  ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਡੋਰ-ਟੂ-ਡੋਰ ਚੋਣ ਮੁਹਿੰਮ ਵਿਚ ਹਲਕੇ ਦੇ ਵੋਟਰਾਂ ਦਾ ਮਿਲ ਰਿਹਾ ਸਮਰਥਨ ਅਤੇ ਪਿਆਰ ਦੱਸਦਾ ਹੈ ਕਿ ਵਿਰੋਧੀਆਂ ਦਾ ਸਫ਼ਾਇਆ ਇਸ ਵਾਰ ਤਹਿ ਹੈ।

ਜੱਥੇਦਾਰ ਗਾਬੜ੍ਹੀਆ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 20 ਤਾਰੀਖ ਦਾ ਦਿਨ ਵੱਡੇ ਬਦਲਾਅ ਅਤੇ ਤੁਹਾਡੀ ਅਪਣੀ ਸ਼੍ਰੋ.ਅ.ਦ.-ਬਸਪਾ ਸਰਕਾਰ ਬਣਾਉਣ ਦਾ ਦਿਨ ਹੈ। ਇਸ ਮੌਕੇ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਪਾਰਟੀ ਦੇ ਉਹ ਨਿਧੜਕ ਅਤੇ ਜੁਝਾਰੂ ਜਰਨੈਲ ਹਨ, ਜਿਨ੍ਹਾਂ ਨੇ ਅਪਣੇ ਜੀਵਨ ਦਾ ਬਹੁਕੀਮਤੀ ਸਮਾਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਲੋਕ ਸੇਵਾ ਦੇ ਕਾਰਜਾਂ ਵਿਚ ਲਗਾਇਆ।

ਸ. ਕੁਲਾਰ ਨੇ ਵੋਟਰਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਜੇਕਰ ਉਹ ਆਪਣੇ ਹਲਕੇ ਦਾ ਵਿਕਾਸ ਚਾਹੁੰਦੇ ਹਨ ਤਾਂ ਉਹ 20 ਤਾਰੀਖ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਬਹੁਮਤ ਨਾਲ ਜਿਤਾ ਕਿ ਪੰਜਾਬ ਵਿਧਾਨ ਸਭਾ ਵਿਚ ਭੇਜਣ।

ਇਸੇ ਤਰ੍ਹਾਂ ਹੀ ਬਰੋਟਾ ਰੋਡ ਅਤੇ ਪ੍ਰੀਤ ਨਗਰ ਵਿਖੇ ਵੀ ਚੋਣ ਮੀਟਿੰਗ ਮੌਕੇ ਸੁਖਵਿੰਦਰ ਸਿੰਘ ਅਤੇ ਮੈਡਮ ਮੁਸਕਾਨ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ। ਇਸ ਮੌਕੇ ਹਰਨੇਕ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ ਸ਼ਿਮਲਾਪੁਰੀ, ਹਰਿੰਦਰ ਲਾਲੀ, ਬੀਬੀ ਪਰਮਜੀਤ ਕੌਰ ਬਿਰਦੀ, ਗੁਰਬਖਸ਼ ਸਿੰਘ, ਬੀਬੀ ਸੁਰਿੰਦਰਪਾਲ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਜਸਬੀਰ ਕੌਰ, ਬੀਬੀ ਗੁਰਮੀਤ ਕੌਰ ਵੀ ਹਾਜ਼ਰ ਸਨ।

Facebook Comments

Trending