ਪੰਜਾਬੀ

ਜਲਦ ਮਿਲਣਗੀਆਂ ਮੁਫ਼ਤ ਵਰਦੀਆਂ, ਪੰਜਾਬ ਸਰਕਾਰ ਜਾਰੀ ਕਰੇਗੀ 600 ਰੁਪਏ ਪ੍ਰਤੀ ਵਿਦਿਆਰਥੀ

Published

on

ਲੁਧਿਆਣਾ : ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵੇਰਵਿਆਂ ਅਨੁਸਾਰ ਪ੍ਰਤੀ ਵਿਦਿਆਰਥੀ ਵਰਦੀਆਂ ਵਾਸਤੇ 600 ਰੁਪਏ ਮੁਹੱਈਆ ਕਰਵਾਏ ਜਾਣੇ ਹਨ। ਅਕਾਦਮਿਕ ਸਾਲ 2023-24 ਲਈ ਐੱਸਸੀ/ਐੱਸਟੀ ਅਤੇ ਬੀਪੀਐੱਲ ਮੁੰਡੇ ਤੇ ਕੁੜੀਆਂ ਲਈ ਵਰਦੀਆਂ ਮੁਹੱਈਆ ਕਰਵਾਈਆਂ ਜਾਣੀਆਂ ਹਨ।

12 ਨੁਕਾਤੀ ਪੱਤਰ ਵਿਚ ਡਿਪਟੀ ਸਟੇਟ ਡਾਇਰੈਕਟਰ ਸਮੱਗਰ ਸਿੱਖਿਆ ਅਭਿਆਨ ਨੇ ਕਿਹਾ ਹੈ ਕਿ ਲੜਕਿਆਂ ਵਾਸਤੇ ਪੈਂਟ-ਕਮੀਜ਼, ਸਿੱਖ ਲੜਕਿਆਂ ਲਈ ਪਟਕਾ ਤੇ ਬਾਕੀ ਬੱਚਿਆਂ ਲਈ ਗਰਮ ਟੋਪੀ, ਗਰਮ ਸਵੈਟਰ, ਬੂਟ-ਜੁਰਾਬਾਂ ਦਿੱਤੇ ਜਾਣਗੇ। ਕੁੜੀਆਂ ਲਈ ਪ੍ਰਾਇਮਰੀ ਜਮਾਤਾਂ ਵਾਸਤੇ ਪੈਂਟ-ਕਮੀਜ਼ ਜਾਂ ਸਲਵਾਰ ਸੂਟ ਦੁਪੱਟਾ ਅਤੇ ਅਪਰ ਪ੍ਰਾਇਮਰੀ ਜਮਾਤਾਂ ਲਈ ਸਲਵਾਰ-ਸੂਟ-ਦੁਪੱਟਾ, ਗਰਮ ਸਵੈਟਰ ਤੇ ਬੂਟ-ਜੁਰਾਬਾਂ ਪ੍ਰਤੀ ਵਿਦਿਆਰਥਣ ਮੁਹੱਈਆ ਕਰਵਾਏ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.