ਪੰਜਾਬੀ

ਪਾਹਵਾ ਹਸਪਤਾਲ ਹੰਬੜਾਂ ‘ਚ ਮੁਫ਼ਤ ਮੈਡੀਕਲ ਕੈਂਪ

Published

on

ਲੁਧਿਆਣਾ : ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੇ ਹੰਬੜਾਂ ਯੂਨਿਟ ਮਾਤਾ ਕੌਸੱਲਿਆ ਦੇਵੀ ਪਾਹਵਾ ਹਸਪਤਾਲ ਵਿਖੇ ਹਰ ਤਰਾਂ ਦੀਆਂ ਬਿਮਾਰੀਆਂ ਸੰਬੰਧੀ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਲੁਧਿਆਣਾ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ, ਐਮ.ਡੀ. ਉਂਕਾਰ ਸਿੰਘ ਪਾਹਵਾ, ਡਾ. ਐੱਸ.ਪੀ. ਸਿੰਘ ਸਿਵਲ ਸਰਜਨ ਲੁਧਿਆਣਾ, ਡਾਇਰੈਕਟਰ ਵਿਲੀਅਮ ਭੱਟੀ, ਡਾਇਰੈਕਟਰ ਮਨਜੀਤ ਸਿੰਘ ਹੰਬੜਾਂ, ਸਰਪੰਚ ਰਣਜੋਧ ਸਿੰਘ ਜੱਗਾ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਜਗਦੀਸ਼ ਸਿੰਘ ਗਿੱਲ, ਯੂਥ ਪ੍ਰਧਾਨ ਸੋਨੀ ਧਾਲੀਵਾਲ ਹੰਬੜਾਂ, ਸਾਬਕਾ ਸਰਪੰਚ ਮੇਵਾ ਸਿੰਘ ਸਲੇਮਪੁਰ ਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਤ ਸੈਂਕੜੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਅੱਖਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਮਰੀਜ਼ਾਂ ਦੇ ਨਾਂਅ ਦਰਜ ਕੀਤੇ ਗਏ ,

ਇਸ ਮੌਕੇ ਡੀ.ਸੀ. ਸ਼ਰਮਾ ਤੇ ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਕਿਹਾ ਕਿ ਪਾਹਵਾ ਪਰਿਵਾਰ ਵਲੋਂ ਲੋੜਵੰਦਾਂ ਦੀਆਂ ਸਿਹਤ ਸੇਵਾਵਾਂ ਲਈ 1973 ਤੋਂ ਤੇ ਹੰਬੜਾਂ ਵਿਖੇ 1999 ਤੋਂ ਜੋ ਵੱਡਾ ਯੋਗਦਾਨ ਪਾਇਆ ਜਾ ਰਿਹਾ, ਉਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਡਾਇਰੈਕਟਰ ਹੰਬੜਾਂ ਤੇ ਸਰਪੰਚ ਰਣਜੋਧ ਸਿੰਘ ਜੱਗਾ ਨੇ ਕਿਹਾ ਕਿ ਉਂਕਾਰ ਸਿੰਘ ਪਾਹਵਾ ਵਲੋਂ ਇਲਾਕੇ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਨਿਰੰਤਰ ਮੁਫ਼ਤ ਕੈਂਪ ਲਗਾਉਣੇ ਉੱਤਮ ਉਪਰਾਲਾ ਹੈ।

ਇਸ ਮੌਕੇ ਸਰਪੰਚ ਅਲਬੇਲ ਸਿੰਘ ਘਮਣੇਵਾਲ, ਲਾਲ ਸਿੰਘ ਸੁਧਾਰੀਆ, ਰਣਵੀਰ ਸਿੰਘ, ਵਰੁਣ ਹੈਨਰੀ, ਡਾ. ਧਰੁੱਵੇਂਦਰ ਲਾਲ, ਡਾ. ਟੀ.ਐਸ. ਜੁਲਕਾ, ਡਾ. ਵਿਵਿਨ, ਡਾ. ਕਵੀਸ਼ਾ ਕਪੂਰ ਲਾਲ, ਡਾ. ਅਨੁਪਮਾ ਮਹਾਜਨ, ਡਾ. ਡਿੰਪਲ ਭੱਟੀ, ਡਾ. ਸੰਤੋਸ਼, ਡਾ. ਪਰੀਤੀ, ਡਾ, ਊਸ਼ਾ ਸਿੰਘ, ਡਾ. ਗੌਰਵ, ਡਾ. ਅੰਕੁਸ਼, ਇੰਚਾਰਜ ਰਜਿੰਦਰ ਮਸੀਹ, ਮਨੇਜ਼ਰ ਜ਼ੋਰਾਵਰ ਸਿੰਘ, ਗਿਆਨੀ ਹਰਜੀਤ ਸਿੰਘ ਆਦਿ ਤੇ ਨਰਸਿੰਗ ਸਟਾਫ਼ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.