Connect with us

ਪੰਜਾਬ ਨਿਊਜ਼

ਪੰਜਾਬ ‘ਚ ਵਿਦਿਆਰਥੀਆਂ ਲਈ ਬੱਸ ਸੇਵਾ ਮੁਫ਼ਤ – ਚੰਨੀ

Published

on

Free bus service for students in Punjab - Channi

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਰਾਜ ਦੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਬੱਸ ਸੇਵਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਔਰਤਾਂ ਲਈ ਪਹਿਲਾਂ ਹੀ ਬੱਸ ਸੇਵਾ ਮੁਫ਼ਤ ਹੈ। ਸੀਐਮ ਨੇ ਅੱਜ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕੇ ਬੇੜ੍ਹੇ ਵਿੱਚ 58 ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਹਨ । ਉਨ੍ਹਾਂ ਦੇ ਨਾਲ ਰਾਜਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਵੜਿੰਗ ਵੀ ਸ਼ਾਮਲ ਸੀ।

ਇਸ ਮੌਕੇ ਸੀਐਮ ਚੰਨੀ ਨੇ ਕਿਹਾ ਕਿ ਪੰਜਾਬ ਤਰੱਕੀ ਕਰ ਰਿਹਾ ਹੈ, ਜਿਹੜੇ ਲੋਕ ਟਰਾਂਸਪੋਰਟ ਮਾਫੀਆ ਚਲਾ ਰਹੇ ਸਨ, ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਰੋਡਵੇਜ਼ ਦੇ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਮੰਤਰੀ ਨੇ ਦੱਸਿਆ ਕਿ ਰੋਡਵੇਜ਼ ਦੇ ਫਲੀਟ ‘ਚ 842 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ।

ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਬਿਜਲੀ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਰੇਤੇ ਦੀ ਕੀਮਤ ਵੀ ਤੈਅ ਕੀਤੀ ਗਈ ਹੈ। ਬਿਜਲੀ ਅਤੇ ਪਾਣੀ ਦੇ ਬਕਾਇਆ ਬਿੱਲ ਪਹਿਲਾਂ ਹੀ ਮਾਫ਼ ਕੀਤੇ ਜਾ ਚੁੱਕੇ ਹਨ। ਹਾਲਾਂਕਿ ਸਰਕਾਰ ਇਹ ਦੱਸਣ ‘ਚ ਨਾਕਾਮ ਰਹੀ ਹੈ ਕਿ ਇਨ੍ਹਾਂ ਐਲਾਨਾਂ ਲਈ ਬਜਟ ਕਿੱਥੋਂ ਆਵੇਗਾ।

Facebook Comments

Trending