ਅਪਰਾਧ
ਖ਼ੁਦ ਨੂੰ ਕ੍ਰਾਈਮ ਬ੍ਰਾਂਚ ਦੇ ਮੁਲਾਜ਼ਮ ਦੱਸ ਕੇ ਕਾਰੋਬਾਰੀ ਨਾਲ ਕੀਤੀ ਧੋਖਾਧੜੀ
Published
3 years agoon

ਲੁਧਿਆਣਾ : ਆਪਣੇ ਆਪ ਨੂੰ ਕਰਾਈਮ ਬਰਾਂਚ ਦੇ ਮੁਲਾਜ਼ਮ ਦੱਸਣ ਵਾਲੇ ਵਿਅਕਤੀਆਂ ਨੇ ਕਾਰੋਬਾਰੀ ਨਾਲ ਧੋਖਾਧੜੀ ਕੀਤੀ। ਮੁਲਜ਼ਮਾਂ ਨੇ ਕਾਰੋਬਾਰੀ ਨੂੰ ਇਹ ਗੱਲ ਆਖੀ ਕਿ ਉਹ ਉਨ੍ਹਾਂ ਦੇ ਕੁੜਮਾਂ ਨਾਲ ਚੱਲ ਰਹੇ ਝਗੜੇ ਨੂੰ 26 ਲੱਖ ਵਿੱਚ ਨਿਬੇੜ ਦੇਣਗੇ।
ਧੋਖਾਧੜੀ ਦੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮਾਡਲ ਟਾਊਨ ਬਲਾਕ ਡੀ ਦੇ ਰਹਿਣ ਵਾਲੇ ਕਾਰੋਬਾਰੀ ਹਰਿੰਦਰ ਸਿੰਘ ਦੇ ਬਿਆਨਾਂ ਉੱਪਰ ਵਿਸ਼ਕਰਮਾ ਕਲੋਨੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ , ਜਸਬੀਰ ਸਿੰਘ ਅਤੇ ਰਾਜਵਿੰਦਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੁੜਮਾਂ ਨਾਲ ਝਗੜਾ ਚੱਲ ਰਿਹਾ ਹੈ।
13 ਜੁਲਾਈ ਦੀ ਸ਼ਾਮ ਨੂੰ ਤਿੰਨੋਂ ਮੁਲਜ਼ਮ ਭਗਵਾਨ ਚੌਂਕ ਸਥਿਤ ਉਨ੍ਹਾਂ ਦੀ ਫੈਕਟਰੀ ਵਿਚ ਆਏ। ਮੁਲਜ਼ਮ ਜਸਬੀਰ ਅਤੇ ਰਾਜਵਿੰਦਰ ਖ਼ੁਦ ਨੂੰ ਕਰਾਈਮ ਬਰਾਂਚ ਦੇ ਮੁਲਾਜ਼ਮ ਦੱਸਣ ਲੱਗ ਪਏ। ਮੁਲਜ਼ਮਾਂ ਨੇ ਆਖਿਆ ਕਿ ਉਹ ਕੁੜਮਾਂ ਨਾਲ ਚੱਲ ਰਿਹਾ ਉਨ੍ਹਾਂ ਦਾ ਝਗੜਾ 26 ਲੱਖ ਰੁਪਏ ਵਿਚ ਨਿਬੇੜ ਦੇਣਗੇ।
ਇਹ ਗੱਲ ਆਖ ਕੇ ਮੁਲਜ਼ਮਾਂ ਨੇ ਹਰਿੰਦਰ ਕੋਲੋ 5 ਹਜ਼ਾਰ ਰੁਪਏ ਲੈ ਲਏ । ਹਰਿੰਦਰ ਸਿੰਘ ਨੇ ਇਸਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਕੀਤੀ। ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ