ਅਪਰਾਧ

ਸਵਾਈਪ ਮਸ਼ੀਨ ਨਾਲ ਬੈਂਕ ਖ਼ਾਤਾ ਖ਼ਾਲੀ ਕਰ ਰਹੇ ਹਨ ਧੋਖੇਬਾਜ਼, ਜਾਣੋ ਕਿਵੇਂ ਕਰ ਰਹੇ ਠੱਗੀ

Published

on

ਏ. ਟੀ. ਐੱਮ. ਬੂਥ ’ਚ ਲੋਕਾਂ ਨਾਲ ਡੈਬਿਟ ਕਾਰਡ ਬਦਲ ਕੇ ਠੱਗੀ ਕਰਨ ਵਾਲੇ ਗਿਰੋਹ ਦੇ ਬਦਮਾਸ਼ ਹੁਣ ਸਵਾਈਪ ਮਸ਼ੀਨ ਦੀ ਵਰਤੋਂ ਕਰ ਰਹੇ ਹਨ। ਖਾਤੇ ’ਚੋਂ ਲਿਮਿਟ ਤੋਂ ਵੱਧ ਪੈਸੇ ਕੱਢਣ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ।

ਦਰਅਸਲ ਡੈਬਿਟ ਕਾਰਡ ’ਚ ਰੋਜ਼ਾਨਾ ਦੀ ਲਿਮਿਟ ਕਾਰਨ ਏ. ਟੀ. ਐੱਮ. ’ਚੋਂ ਜ਼ਿਆਦਾ ਪੈਸੇ ਨਹੀਂ ਕੱਢ ਸਕਦੇ। ਅਜਿਹੇ ’ਚ ਸਵਾਈਪ ਮਸ਼ੀਨ ’ਚ ਡੈਬਿਟ ਕਾਰਡ ਦੀ ਵਰਤੋਂ ਕਰ ਕੇ ਬਦਮਾਸ਼ ਬੈਂਕ ਖਾਤੇ ’ਚੋਂ ਇਕ ਹੀ ਦਿਨ ’ਚ ਸਾਰੇ ਪੈਸੇ ਟ੍ਰਾਂਸਫਰ ਕਰ ਲੈਂਦੇ ਹਨ। ਹਾਲ ਹੀ ’ਚ ਪੁਲਸ ਨੇ ਅਜਿਹੇ ਕਈ ਗਿਰੋਹ ਨੂੰ ਫੜ੍ਹਿਆ ਹੈ, ਜਿਨ੍ਹਾਂ ਕੋਲੋਂ ਸਵਾਈਪ ਮਸ਼ੀਨਾਂ ਬਰਾਮਦ ਹੋਈਆਂ ਹਨ। ਪੁਲਸ ਨੇ ਅਜਿਹੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 31 ਡੈਬਿਟ ਕਾਰਡ ਅਤੇ ਸਵਾਈਪ ਮਸ਼ੀਨਾਂ ਬਰਾਮਦ ਹੋਈਆਂ ਸਨ।

ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਬਦਮਾਸ਼ ਫਰਜ਼ੀ ਕਾਗਜ਼ ਰਾਹੀਂ ਬੈਂਕਾਂ ਦੇ ਐਪ ਤੋਂ ਖਾਤਾ ਖੁਲਵਾਉਂਦੇ ਹਨ। ਫਿਰ ਉਨ੍ਹਾਂ ਬੈਂਕਾਂ ’ਚ ਜਾ ਕੇ ਉਸ ਖਾਤੇ ਦਾ ਕੇ. ਵਾਈ. ਸੀ. ਕਰਵਾ ਲੈਂਦੇ ਹਨ। ਇਸ ਤੋਂ ਬਾਅਦ ਉਸ ਖਾਤੇ ਨੂੰ ਕਮਰਸ਼ੀਅਲ ਤੌਰ ’ਤੇ ਵਰਤਣ ਲਈ ਸਵਾਈਪ ਮਸ਼ੀਨ ਦੀ ਅਰਜ਼ੀ ਦਾਖਲ ਕਰਦੇ ਹਨ। ਸਵਾਈਪ ਮਸ਼ੀਨ ਮਿਲਣ ਤੋਂ ਬਾਅਦ ਵਾਰਦਾਤ ’ਚ ਉਸ ਦੀ ਵਰਤੋਂ ਕਰਨ ਲਗਦੇ ਹਨ।

ਗਿਰੋਹ ਦੇ ਬਦਮਾਸ਼ ਬਿਨਾਂ ਸੁਰੱਖਿਆ ਗਾਰਡ ਵਾਲੇ ਏ. ਟੀ. ਐੱਮ. ਬੂਥ ਕੋਲ ਵਾਰਦਾਤ ਦੀ ਤਾਕ ’ਚ ਰਹਿੰਦੇ ਹਨ। ਜਿਵੇਂ ਹੀ ਉਨ੍ਹਾਂ ਨੂੰ ਏ. ਟੀ. ਐੱਮ. ਬੂਥ ਦੇ ਅੰਦਰ ਕੋਈ ਬਜ਼ੁਰਗ, ਮਹਿਲਾ ਜਾਂ ਅਨਪੜ੍ਹ ਵਿਅਕਤੀ ਦਾਖਲ ਹੁੰਦਾ ਦਿਖਾਈ ਦਿੰਦਾ ਹੈ, ਉਵੇਂ ਹੀ ਉਹ ਉਨ੍ਹਾਂ ਦੇ ਪਿੱਛੇ ਬੂਥ ’ਚ ਦਾਖਲ ਹੋ ਜਾਂਦੇ ਹਨ। ਫਿਰ ਏ. ਟੀ. ਐੱਮ. ’ਚੋਂ ਰੁਪਏ ਕਢਵਾਉਣ ’ਚ ਮਦਦ ਕਰਨ ਲਗਦੇ ਹਨ। ਇਸ ਦੌਰਾਨ ਉਹ ਉਨ੍ਹਾਂ ਦਾ ਪਿੰਨ ਕੋਡ ਦੇਖ ਕੇ ਡੈਬਿਟ ਕਾਰਡ ਬਦਲ ਲੈਂਦੇ ਹਨ। ਉਨ੍ਹਾਂ ਡੈਬਿਟ ਕਾਰਡ ਦੀ ਵਰਤੋਂ ਏ. ਟੀ. ਐੱਮ. ਵਿਚ ਕਰਨ ਦੀ ਥਾਂ ਸਵਾਈਪ ਮਸ਼ੀਨ ’ਚ ਕਰ ਕੇ ਖਾਤੇ ’ਚੋਂ ਸਾਰੇ ਪੈਸੇ ਟ੍ਰਾਂਸਫਰ ਕਰ ਲੈਂਦੇ ਹਨ।

ਕਿਸੇ ਦੇ ਸਾਹਮਣੇ ਪਿੰਨ ਕੋਡ ਨਾ ਲਗਾਓ। ਸੁਰੱਖਿਆ ਗਾਰਡ ਵਾਲੇ ਏ. ਟੀ. ਐੱਮ. ’ਚੋਂ ਪੈਸੇ ਕਢਵਾਓ। ਬੂਥ ’ਚ ਪੈਸੇ ਕੱਢਣ ਤੋਂ ਪਹਿਲਾਂ ਉੱਥੇ ਮੌਜੂਦ ਕਿਸੇ ਵੀ ਅਣਜਾਣ ਵਿਅਕਤੀ ਨੂੰ ਬਾਹਰ ਕੱਢ ਦਿਓ। ਮਦਦ ਦੌਰਾਨ ਅਣਜਾਣ ਵਿਅਕਤੀ ਨੂੰ ਡੈਬਿਟ ਕਾਰਡ ਅਤੇ ਉਸ ਦੀ ਜਾਣਕਾਰੀ ਨਾ ਦਿਓ।

Facebook Comments

Trending

Copyright © 2020 Ludhiana Live Media - All Rights Reserved.