Connect with us

ਅਪਰਾਧ

ਠੱਗ ਨੇ ਸੰਵੇਦਨਾ ਟਰੱਸਟ ਦਾ ਚੈੱਕ ਚੋਰੀ ਕਰ ਕੇ ਬੈਂਕ ਤੋਂ ਕਢਵਾਏ 90 ਹਜ਼ਾਰ, ਬੱਚੇ ਦੀ ਫਸ ਲਈ ਸਨ ਪੈਸੇ

Published

on

Fraudster steals Samvedana Trust check and withdraws Rs 90,000 from bank

ਲੁਧਿਆਣਾ : ਸ਼ਹਿਰ ’ਚ ਸਮਾਜ ਸੇਵਾ ਦਾ ਕੰਮ ਕਰਦਿਆਂ ਸੰਵੇਦਨਾ ਟਰੱਸਟ ਦਾ ਚੈੱਕ ਚੋਰੀ ਕਰ ਕੇ ਠੇਗ ਨੇ 90 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਟਰੱਸਟ ਵੱਲੋਂ ਸਕੂਲ ਦੇ ਬੱਚੇ ਦੀ ਫ਼ੀਸ ਭਰਨ ਲਈ ਚੈੱਕ ਉਸ ਦੇ ਪਿਤਾ ਨੂੰ ਦਿੱਤਾ ਗਿਆ ਸੀ ਪਰ ਠੱਗ ਨੇ ਇਸ ਨੂੰ ਬੈਂਕ ਤੋਂ ਚੋਰੀ ਕਰ ਲਿਆ ਅਤੇ ਇਸ ਨੂੰ ਪੂਰੀ ਤਰ੍ਹਾਂ ਬਦਲ ਕੇ ਠੱਗੀ ਮਾਰੀ ਹੈ। ਟਰੱਸਟ ਵੱਲੋਂ ਪੁਲਿਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਟਰੱਸਟ ਦੇ ਚੇਅਰਮੈਨ ਸੁਭਾਸ਼ ਗੁਪਤਾ ਅਤੇ ਕੈਸ਼ੀਅਰ ਵਿਜੈ ਦਾਦੂ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਸਟ 2009 ਤੋਂ ਸਮਾਜ ਸੇਵਾ ’ਚ ਲੱਗਿਆ ਹੋਇਆ ਹੈ। ਉਨ੍ਹਾਂ ਵੱਲੋਂ ਇਕ ਸਕੂਲ ਦੇ ਬੱਚੇ ਦੀ ਫੀਸ ਲਈ 9093 ਰੁਪਏ ਦਾ ਚੈੱਕ 2 ਮਈ ਨੂੰ ਡੀਏਵੀ ਸਕੂਲ ਦੇ ਨਾਂ ਦਿੱਤਾ ਗਿਆ ਸੀ। ਬੱਚੇ ਦੇ ਪਿਤਾ ਨੇ ਇਹ ਚੈੱਕ 23 ਮਈ ਨੂੰ ਦਿੱਤਾ। ਸਕੂਲ ਪ੍ਰਬੰਧਕਾਂ ਨੂੰ ਚੈੱਕ ਜਦੋਂ ਬੈਂਕ ’ਚ ਲਾਇਆ ਤਾਂ ਉਥੋਂ ਕਿਸੇ ਨੇ ਚੈੱਕ ਚੋਰੀ ਕਰ ਕੇ ਉਸ ਨੂੰ 90,000 ਦਾ ਬਣਾ ਕੇ ਆਪਣੇ ਖਾਤੇ ’ਚ ਲਗਾ ਦਿੱਤਾ।

ਇਹ ਹਰੀ ਸਿੰਘ ਵਰਮਾ ਨਾਂ ਦੇ ਵਿਅਕਤੀ ਦੇ ਕੇਨਰਾ ਬੈਂਕ ਦੇ ਅਕਾਊਂਟ ’ਚ ਲਾਇਆ ਗਿਆ ਹੈ। ਉਸ ਨੇ ਇਹ ਚੈੱਕ ਬੈਂਕ ਦੇ ਡਰਾਪ ਬਾਕਸ ਤੋਂ ਕੱਢ ਲਿਆ ਅਤੇ ਇਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਸ ਨੇ ਅੰਗਰੇਜ਼ੀ ਤੇ ਗਿਣਤੀ ਦੇ ਅੱਖਰਾ ਨੂੰ ਮਿਟਾ ਕੇ ਇਨ੍ਹਾਂ ਨੂੰ ਨਵੇਂ ਸਿਰੇ ਤੋਂ ਲਿਖ ਦਿੱਤਾ। ਇਹੀ ਨਹੀਂ, ਉਸ ਨੇ ਸੰਸਥਾ ਦੀ ਮੋਹਰਾਂ ਤਕ ਆਪਣੇ ਵੱਲੋਂ ਲਗਾ ਦਿੱਤੀਆਂ।

Facebook Comments

Trending