ਪੰਜਾਬੀ

ਫਿਲਾਸਫੀ ਸੁਸਾਇਟੀ ਦੁਆਰਾ ਮਨਾਇਆ ਗਿਆ ਸਥਾਪਨਾ ਸਮਾਰੋਹ

Published

on

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਰੈੱਡ ਕਰਾਸ, ਫਿਲਾਸਫੀ ਅਤੇ ਭਗੋਲ ਸਭਾਵਾਂ ਦਾ ਸਥਾਪਨਾ ਸਮਾਰੋਹ ਕਰਵਾਇਆ ਗਿਆ। ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰਆਤ ਵਿਦਿਆਰਥੀਆਂ ਵੱਲੋਂ ਗਾਏ ਗਏ ਸੁਰੀਲੇ ਸ਼ਬਦ ਨਾਲ ਹੋਈ। ਜਿਸ ਤੋਂ ਬਾਅਦ ਦੇਸ਼ ਭਗਤ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਕ੍ਰਿਸ਼ਨ ਕੁਮਾਰ, ਪੀ.ਐਚ.ਡੀ. ਰਾਜਨੀਤੀ ਸ਼ਾਸਤਰ, ਦੁਆਰਾ ਭਾਸ਼ਣ ਦਿੱਤਾ ਗਿਆ।

ਡਾ ਕੁਮਾਰ ਨੇ ਵਿਦਿਆਰਥੀਆਂ ਨੂੰ “ਦੱਖਣੀ ਏਸ਼ੀਆ ਦੇ ਸੰਦਰਭ ਵਿੱਚ ਦਰਸ਼ਨ ਅਤੇ ਭਗੋਲ ਦੇ ਇੰਟਰਸੈਕਸ਼ਨ” ਬਾਰੇ ਚਾਨਣਾ ਪਾਇਆ। ਉਹਨਾ ਨੇ ਸੰਘਰਸ਼, ਪਲੈਟੋ ਤੋਂ ਕਾਰਲ ਮਾਰਕਸ ਤੱਕ ਰਾਜਨੀਤਿਕ ਦਰਸ਼ਨ ਦੇ ਵਿਕਾਸ, ਜਾਤੀਵਾਦ ਦੇ ਮੁੱਦਿਆਂ ਵਿੱਚ ਭ¨ਗੋਲ ਦੀ ਭਮਿਕਾ ਅਤੇ ਹੋਰ ਬਹੁਤ ਕੁਝ ਬਾਰੇ ਗੱਲਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਭਾਸ਼ਣ ਤੋਂ ਬਾਅਦ ਵਿਦਿਆਰਥੀਆਂ ਨੇ ਸਿੱਖਿਆ ਪ੍ਰਣਾਲੀ ‘ਤੇ ਸਕਿੱਟ ਅਤੇ ਮਹਿਲਾ ਸਸ਼ਕਤੀਕਰਨ ਅਤੇ ਸਵੈ-ਖੋਜ ‘ਤੇ ਕੋਰੀਓਗ੍ਰਾਫੀ ਪੇਸ਼ ਕੀਤੀ।

Facebook Comments

Trending

Copyright © 2020 Ludhiana Live Media - All Rights Reserved.