ਅਪਰਾਧ

ਪਰਲਜ਼ ਗਰੁੱਪ ਦੇ ਪ੍ਰਮੋਟਰ ਭੰਗੂ ਨਾਲ Ex MLA ਨੇ ਮਾਰੀ ਠੱ/ਗੀ, 6 ਖਿਲਾਫ਼ FIR, 3 ਗ੍ਰਿ .ਫ਼ .ਤਾ .ਰ

Published

on

ਲੁਧਿਆਣਾ : ਥਾਣੇ ‘ਚ ਦਰਜ ਕੇਸਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਂ ’ਤੇ ਪਰਲਜ਼ ਗਰੁੱਪ ਦੇ ਪ੍ਰਮੋਟਰ ਨਿਰਮਲ ਸਿੰਘ ਭੰਗੂ ਨਾਲ ਸਾਢੇ ਤਿੰਨ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਾਬਕਾ ਕਾਂਗਰਸੀ ਵਿਧਾਇਕ ਸਮੇਤ ਛੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਜਦਕਿ ਤਿੰਨ ਜਣਿਆ ਨੂੰ ਕਾਬੂ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਸ਼ਿੰਦਰ ਸਿੰਘ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਚਾਚਾ ਨਿਰਮਲ ਸਿੰਘ ਭੰਗੂ ਜੋ ਪਹਿਲਾਂ ਤਿਹਾੜ ਜੇਲ੍ਹ ਤੇ ਬਾਅਦ ਵਿੱਚ ਬਠਿੰਡਾ ਜੇਲ੍ਹ ਵਿਚ ਬੰਦ ਸੀ। ਕੇਸਾਂ ਵਿੱਚ ਰਾਹਤ ਲਈ ਉਸ ਨੂੰ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਮਿਲ ਕੇ ਦੱਸਿਆ ਕਿ ਉਸ ਦੇ ਸਰਕਾਰ ਵਿੱਚ ਕਈ ਕੁਨੈਕਸ਼ਨ ਹਨ ਤੇ ਉਸ ’ਤੇ ਕਈ ਚਿੱਟ ਫੰਡ ਕੇਸ ਹਨ, ਜਿਨ੍ਹਾਂ ਵਿੱਚ ਉਹ ਜ਼ਮਾਨਤ ’ਤੇ ਹੈ ਅਤੇ ਜੇਕਰ ਉਹ ਉਸ ਨੂੰ 5 ਕਰੋੜ ਰੁਪਏ ਦੇਵੇ ਤਾਂ ਉਹ ਰਿਹਾਅ ਕਰਵਾ ਸਕਦਾ ਹੈ।

ਨਿਰਮਲ ਸਿੰਘ ਨੇ 3.5 ਕਰੋੜ ਐਡਵਾਂਸ ਤੇ ਡੇਢ ਕਰੋੜ ਕੰਮ ਹੋਣ ਤੋਂ ਬਾਅਦ ਦੇਣ ‘ਤੇ ਸਹਿਮਤੀ ਦਿੱਤੀ। ਇਸ ਤੋਂ ਬਾਅਦ ਨਿਰਮਲ ਸਿੰਘ ਨੇ ਸ਼ਿਕਾਇਤਕਰਤਾ ਸ਼ਿੰਦਰ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਸ਼ਿੰਦਰ ਸਿੰਘ ਨੇ ਗਿਰਧਾਰੀ ਲਾਲ ਤੋਂ 3.5 ਕਰੋੜ ਰੁਪਏ ਵਿਆਜ ‘ਤੇ ਲੈ ਲਏ, ਜਿਸ ਨੇ ਡੀਡੀ ਬਣਾ ਕੇ ਵੱਖ-ਵੱਖ ਫਰਮਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ। ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜੀਵਨ ਸਿੰਘ, ਦਲੀਪ ਕੁਮਾਰ ਤ੍ਰਿਪਾਠੀ, ਸੰਜੇ ਸ਼ਰਮਾ, ਸਈਦ ਪ੍ਰਵੇਜ਼ ਹੇਮਾਨੀ, ਧਰਮਵੀਰ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜੀਵਨ ਸਿੰਘ, ਧਰਮਵੀਰ ਅਤੇ ਦਲੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.