ਪੰਜਾਬੀ
ਹਲਕਾ ਦੱਖਣੀ ਦੇ ਸਰਵਪੱਖੀ ਵਿਕਾਸ ਲਈ ਕਾਂਗਰਸੀ ਵਿਧਾਇਕ ਬਣਾਉਣਾ ਜ਼ਰੂਰੀ-ਚੀਮਾ
Published
2 years agoon
ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਇਕਨਾਮਿਕ ਐਂਡ ਪੋਲੀਟੀਕਲ ਪਲਾਨਿੰਗ ਵਿਭਾਗ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਹਲਕਾ ਦੱਖਣੀ ਤੋਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿਤਾਬ ਸਿੰਘ ਬੰਟੀ ਦੀ ਅਗਵਾਈ ਹੇਠ ਵਾਰਡ 33 ਵਿਚ ਪੈਂਦੇ ਸੁਖਦੇਵ ਨਗਰ ਵਿਖੇ ਹੋਈ ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਪੁੱਜਣ ‘ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਵਿਚ ਸਹੀ ਮਾਇਨੇ ‘ਚ ਲੋਕਾਂ ਦੀ ਸਰਕਾਰ ਬਣੀ ਹੈ।
ਉਨ੍ਹਾਂ ਕਿਹਾ ਕਿ ਹਲਕਾ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਹੈ, ਜਿਸ ਦਾ ਕਾਰਨ ਇਥੋਂ ਦੇ ਵਿਧਾਇਕ ਆਪਣੇ ਹਲਕੇ ਵੱਲ ਧਿਆਨ ਦੇਣ ਦੀ ਥਾਂ ਆਪਣੀ ਫੋਕੀ ਸ਼ੋਹਰਤ ਲਈ ਦੂਜੇ ਹਲਕਿਆਂ ਵਿਚ ਤੁਰੇ ਫਿਰਦੇ ਹਨ ਅਤੇ ਬੈਂਸ ਭਰਾਵਾਂ ਕੋਲ ਸਿਰਫ ‘ਗੱਲਾਂ ਦਾ ਕੜਾਹ’ ਹੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਜੇਕਰ ਤੁਸੀ ਆਪਣੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਚਾਹੁੰਦੇ ਹੋ ਤਾਂ ਇਥੋਂ ਕਾਗਰਸੀ ਉਮੀਦਵਾਰ ਜਿਤਾਉਣਾ ਅਤਿ ਜਰੂਰੀ ਹੈ।
ਇਸ ਮੌਕੇ ਮਹਿਤਾਬ ਸਿੰਘ ਬੰਟੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਈਸ਼ਵਰਜੋਤ ਸਿੰਘ ਚੀਮਾ ਨੂੰ ਇਸ ਹਲਕੇ ਦੀ ਕਮਾਂਡ ਸੌਂਪ ਕੇ ਤਰੱਕੀ ਦੇ ਰਾਹ ‘ਤੇ ਤੋਰਿਆ ਹੈ। ਇਸ ਮੌਕੇ ਇਕਾਲਾ ਨਿਵਾਸੀਆਂ ਨੇ ਸ. ਚੀਮਾ ਨੂੰ ਸਨਮਾਨਿਤ ਵੀ ਕੀਤਾ।
You may like
-
ਭਾਜਪਾ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਏਜੰਸੀਆਂ ਦਾ ਕਰ ਰਹੀ ਹੈ ਇਸਤੇਮਾਲ : ਰਾਜਾ ਵੜਿੰਗ
-
ਰਾਹੁਲ ਗਾਂਧੀ ਦੀ ਯਾਤਰਾ ਦੇ ਮੱਦੇਨਜ਼ਰ ਲੁਧਿਆਣਾ ‘ਚ ਭਾਰੀ ਟ੍ਰੈਫਿਕ ਜਾਮ
-
ਰਾਹੁਲ ਗਾਂਧੀ ਨੇ ਲੁਧਿਆਣਾ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ
-
‘ਭਾਰਤ ਜੋੜੋ ਯਾਤਰਾ’ ਦਾ ਦੂਜਾ ਦਿਨ, ਥਾਂ-ਥਾਂ ਕੀਤਾ ਜਾ ਰਿਹਾ ਭਰਵਾਂ ਸੁਆਗਤ
-
ਕੈਂਸਰ ਹਸਪਤਾਲ ਦੇ ਉਦਘਾਟਨ ‘ਤੇ ਸਿਆਸਤ, ਮਨਮੋਹਨ ਸਿੰਘ ਨੂੰ ਸਮਾਗਮ ‘ਚ ਨਾ ਬੁਲਾਉਣ ‘ਤੇ ਕਾਂਗਰਸ ਨੇ ਜਤਾਈ ਨਰਾਜ਼ਗੀ
-
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਾਨ ਸਰਕਾਰ ਦੇ ਰਾਡਾਰ ‘ਤੇ; ਰਾਜਸਥਾਨ ਤੋਂ ਮਹਿੰਗੇ ਰੇਟਾਂ ‘ਤੇ ਲਗਾਈਆਂ ਗਈਆਂ ਬੱਸਾਂ ਦੀ ਬਾਡੀ