Connect with us

ਪੰਜਾਬੀ

ਹਲਕਾ ਆਤਮ ਨਗਰ ਦੇ ਪੰਚਸ਼ੀਲ ਪਾਰਕ ‘ਚ ਬਣਾਏ ਓਪਨ ਜਿੰਮ ਦਾ ਬੈਂਸ ਨੇ ਕੀਤਾ ਉਦਘਾਟਨ

Published

on

Bains inaugurated the open gym at Panchsheel Park in Halqa Atam Nagar

ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ 45 ਅਰਬਨ ਇਸਟੇਟ ਦੁੱਗਰੀ ਫੇਸ-1, 300 ਗਜ਼ ਬਲਾਕ ‘ਚ ਪੰਚਸ਼ੀਲ ਪਾਰਕ ਵਿਚ ਬਣਾਏ ਓਪਨ ਜਿੰਮ ਦਾ ਉਦਘਾਟਨ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੀਤਾ।

ਉਦਘਾਟਨ ਮੌਕੇ ਇਲਾਕਾ ਨਿਵਾਸੀਆ ਵਲੋਂ ਵਿਧਾਇਕ ਬੈਂਸ, ਵਾਰਡ ਪ੍ਰਧਾਨ ਗੁਰਦੀਪ ਸਿੰਘ ਕਾਲੜਾ ਅਤੇ ਪੀ.ਏ ਗੋਗੀ ਸ਼ਰਮਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਸ. ਬੈਂਸ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਸੂਬੇ ਦੇ ਪਟਵਾਰ ਖਾਨਿਆਂ ਵਿਚ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਅਤੇ ਰਿਸ਼ਵਤਖੋਰੀ ਨੂੰ ਰੋਕਣ ਵੱਲ ਧਿਆਨ ਲਈ ਕਿਹਾ ਹੈ।

ਸ.ਬੈਂਸ ਨੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਤਹਿਸੀਲਾਂ ਵਿਚ ਹੋ ਰਹੀ ਲੋਕਾਂ ਦੀ ਖੱਜ਼ਲ ਖੁਆਰੀ ਅਤੇ ਰਿਸ਼ਵਤਖੋਰੀ ਨੂੰ ਰੋਕਣ ਲਈ ਪੰਜਾਬ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਜਾਵੇ ਕਿ ਪੰਜਾਬ ਦੀਆਂ ਤਹਿਸੀਲਾਂ ਵਿਚ ਕਿੰਨੇ ਇੰਤਕਾਲ ਬਕਾਇਆ ਪਏ ਹਨ ਅਤੇ ਇਨ੍ਹਾਂ ਨੂੰ ਪੂਰਾ ਨਾ ਕਰਨ ਦਾ ਕਾਰਨ ਵੀ ਪੱਛਿਆ ਜਾਵੇ।

Facebook Comments

Trending