ਪੰਜਾਬੀ

ਆਖਿਰ ਡਾਊਨ ਹੋਣ ਲੱਗਾ ਬੁੱਢੇ ਨਾਲੇ ਦਾ ਲੈਵਲ, DC ਤੇ ਨਿਗਮ ਕਮਿਸ਼ਨਰ ਨੇ ਲਿਆ ਜਾਇਜ਼ਾ

Published

on

ਲੁਧਿਆਣਾ : ਲਗਭਗ ਇਕ ਹਫ਼ਤੇ ਤੱਕ ਉਫਾਨ ’ਤੇ ਚੱਲ ਰਹੇ ਬੁੱਢੇ ਨਾਲੇ ਦਾ ਲੈਵਲ ਡਾਊਨ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਦੇ ਮੱਦੇਨਜ਼ਰ ਡੀ. ਸੀ. ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਵਿਧਾਇਕਾਂ ਮਦਨ ਲਾਲ ਬੱਗਾ ਅਤੇ ਅਸ਼ੋਕ ਪਰਾਸ਼ਰ ਨਾਲ ਵੱਖ-ਵੱਖ ਪੁਆਇੰਟਾਂ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਨਹੀਂ ਹੋਈ ਪਰ ਨਾਲੇ ਦਾ ਲੈਵਲ ਡਾਊਨ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ।

ਜਿਸ ਦੇ ਲਈ ਪਿਛਲੇ ਹਿੱਸੇ ’ਚ ਖੇਤਾਂ ਦਾ ਪਾਣੀ ਛੱਡਣ ਅਤੇ ਅੱਗੇ ਸਤਲੁਜ ਦਰਿਆ ਦੇ ਓਵਰਲੋਡ ਹੋਣ ਦੀ ਵਜ੍ਹਾ ਨਾਲ ਪਾਣੀ ਦੀ ਨਿਕਾਸੀ ਨਾ ਹੋਣ ਦਾ ਹਵਾਲਾ ਦਿੱਤਾ ਗਿਆ, ਜਿਸ ਕਰਨ ਬੁੱਢੇ ਨਾਲੇ ਦੇ ਕਿਨਾਰੇ ਕਈ ਜਗ੍ਹਾ ਬੰਨ੍ਹ ਟੁੱਟਣ ਦੀ ਸਮੱਸਿਆ ਆਈ ਅਤੇ ਹਰ ਕੋਸ਼ਿਸ਼ ਦੇ ਬਾਵਜੂਦ ਨਗਰ ਨਿਗਮ ਦੇ ਅਫਸਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ’ਚ ਅਸਮਰੱਥ ਨਜ਼ਰ ਆਏੇ।

ਬੁੱਢੇ ਨਾਲੇ ਦਾ ਲੈਵਲ ਡਾਊਨ ਹੋਣ ਤੋਂ ਬਾਅਦ ਢੋਕਾ ਮੁਹੱਲਾ, ਧਰਮਪੁਰਾ, ਨਿਊ ਸ਼ਿਵਾ ਜੀ ਨਗਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਇਸ ਇਲਾਕੇ ’ਚ ਬਾਰਿਸ਼ ਹੋਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਸੀ। ਇਸ ਮਾਮਲੇ ’ਚ ਨਗਰ ਨਿਗਮ ਅਧਿਕਾਰੀਆਂ ਵਲੋਂ ਦਲੀਲ ਦਿੱਤੀ ਜਾ ਰਹੀ ਸੀ ਕਿ ਢੋਕਾ ਮੁਹੱਲੇ ’ਚੋਂ ਹੋ ਕੇ ਗੁਜ਼ਰਨ ਵਾਲੇ ਨਾਲੇ ਦਾ ਲਿੰਕ ਬੁੱਢੇ ਨਾਲੇ ਦੇ ਨਾਲ ਹੈ ਅਤੇ ਬੁੱਢੇ ਨਾਲੇ ਦੇ ਓਵਰਫਲੋਅ ਹੋਣ ਦੀ ਵਜ੍ਹਾ ਨਾਲ ਪਾਣੀ ਵਾਪਸ ਆ ਰਿਹਾ ਹੈ।

ਬੁੱਢੇ ਨਾਲੇ ਦਾ ਲੈਵਲ ਡਾਊਨ ਹੋਣ ਤੋਂ ਬਾਅਦ ਵਿਧਾਇਕ ਬੱਗਾ ਵਲੋਂ ਕਮਿਸ਼ਨਰ ਨਾਲ ਹਲਕਾ ਉੱਤਰੀ ਦੇ ਇਲਾਕਿਆਂ ਚੰਦਰ ਨਗਰ, ਨਿਊ ਦੀਪ ਨਗਰ, ਕੁੰਦਨਪੁਰੀ ’ਚ ਵਿਜ਼ਿਟ ਕੀਤੀ ਗਈ। ਇਸ ਦੌਰਾਨ ਲੋਕਾਂ ਵਲੋਂ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਕਰਨ ਲਈ ਵਿਧਾਇਕ ਬੱਗਾ ਦੇ ਨਾਲ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਲੋਕਾਂ ਨੇ ਕਿਹਾ ਕਿ ਉਹ ਕਈ ਦਹਾਕਿਆਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਅਤੇ ਮਾਮੂਲੀ ਬਾਰਿਸ਼ ਤੋਂ ਬਾਅਦ ਕਾਫੀ ਦੇਰ ਤੱਕ ਪਾਣੀ ਜਮਾ ਰਹਿੰਦਾ ਹੈ।

Facebook Comments

Trending

Copyright © 2020 Ludhiana Live Media - All Rights Reserved.