ਲੁਧਿਆਣਾ : ਨੇਤਰਹੀਣਾਂ ਲਈ ਸਰਕਾਰੀ ਸੰਸਥਾ, ਜਮਾਲਪੁਰ, ਲੁਧਿਆਣਾ ਅਤੇ ਵੋਕੇਸਨਲ ਰੀਹੇਬਲੀਟੇਸ਼ਨ ਸੈਂਟਰ ਫਾਰ ਬਲਾਈਂਡ, ਹੇਬੋਵਾਲ, ਲੁਧਿਆਣਾ ਦੇ ਨੇਤਰਹੀਣ ਅਤੇ ਅੰਗਹੀਣ ਵਿਦਿਆਰਥੀਆਂ ਨੂੰ ਹਰ ਪ੍ਰਸਿਥਿਤੀ ਵਿੱਚ ਆਪਣੇ ਮਨੋਬਲ ਨੂੰ ਪ੍ਰਬਲ ਰੱਖਣ ਲਈ ਉਤਸ਼ਾਹਿਤ ਕਰਨ ਦੇ ਉਪਰਾਲੇ ਵਜੋਂ ਇਸ਼ਮੀਤ ਅਕਾਦਮੀ, ਲੁਧਿਆਣਾ ਵਿਖੇ ਸਾਬਕਾ ਕ੍ਰਿਕੇਟਰ ਸ੍ਰੀ ਕਪਿਲ ਦੇਵ ਅਤੇ ਵਰਲਡ ਕਪ 1983 ਤੇ ਅਧਾਰਤ ਫਿਲਮ 83 ਦਿਖਾਈ ਗਈ।
ਨੇਤਰਹੀਣ ਵਿਦਿਆਰਥੀਆਂ ਦੀ ਨੇਤਰਹੀਣਤਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਲਈ ਇਸ ਫਿਲਮ ਨੂੰ ਵਿਸ਼ੇਸ ਤੋਰ ‘ਤੇ ਆਡਿਓ ਡਿਸਕ੍ਰਿਪਟ ਕਰਕੇ ਦਿਖਾਇਆ ਗਿਆ ਤਾਂ ਜੋ ਕੋਈ ਵੀ ਨੇਤਰਹੀਣ ਵਿਦਿਆਰਥੀ ਫਿਲਮ ਨੂੰ ਸਮਝਣ ਤੋਂ ਵਾਂਝਾ ਨਾ ਰਹਿ ਸਕੇ। ਉਕਤ ਮੌਕੇ ਦੌਰਾਨ ਵਿਦਿਆਰਥੀਆਂ ਵਲੋਂ ਫਿਲਮ ਪ੍ਰਤੀ ਉਤਸਾਹ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਗਿਆ ਕਿ ਇਹ ਫਿਲਮ ਉਨ੍ਹਾਂ ਦੇ ਜੀਵਨ ਲਈ ਪ੍ਰੇਰਨਾ ਅਤੇ ਸਿੱਖਿਆ-ਦਾਇਕ ਫਿਲਮ ਹੈ।
ਉਨ੍ਹਾਂ ਦੱਸਿਆ ਕਿ ਨੇਤਰਹੀਣ ਹੋਣ ਦੇ ਬਾਵਜੂਦ ਉਹ ਇਸ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਣਾ ਚਾਹੁੰਦੇ ਹਨ ਅਤੇ ਕਪਿਲ ਦੇਵ ਵਾਂਗ ਹੀ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਨ। ਸਾਰੇ ਮੌਜੂਦ ਮੈਂਬਰਾਂ ਵਲੋਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸ਼੍ਰੀਮਤੀ ਮਾਧਵੀ ਕਟਾਰੀਆ ਜਿਨ੍ਹਾਂ ਦੀ ਨੇਕ ਰਹਿਨੁਮਾਈ ਹੇਠ ਨੇਤਰਹੀਣ ਵਿਦਿਆਰਥੀਆਂ ਨੂੰ ਇਹ ਪ੍ਰੇਰਨਾ ਦਾਇਕ ਫਿਲਮ ਦਿਖਾਈ ਗਈ।