Connect with us

ਪੰਜਾਬੀ

ਫੀਕੋ ਨੇ ਪੀਪੀਸੀਬੀ ਦੇ ਨਵੇਂ ਚੀਫ ਇੰਜੀਨੀਅਰ ਦਾ ਕੀਤਾ ਸਵਾਗਤ 

Published

on

FICO welcomed the new Chief Engineer of PPCB

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦੇ ਵਫਦ ਨੇ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੀ ਅਗਵਾਈ ਹੇਠ ਸ਼੍ਰੀ ਸੰਦੀਪ ਬਹਿਲ ਮੁੱਖ ਵਾਤਾਵਰਣ ਇੰਜੀਨਿਯਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਲੁਧਿਆਣਾ ਜ਼ੋਨ ਨਾਲ ਮੁਲਾਕਾਤ ਕੀਤੀ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਇੱਕ ਲਿਖਤੀ ਮੰਗ ਪੱਤਰ ਸੌਂਪਿਆ।

ਲੁਧਿਆਣਾ ਦੇ ਮਿਸ਼ਰਤ ਭੂਮੀ ਵਰਤੋਂ ਵਾਲੇ ਖੇਤਰਾਂ ਵਿੱਚ ਸਥਾਪਤ ਉਦਯੋਗਿਕ ਇਕਾਈਆਂ ਨੂੰ ਸਹਿਮਤੀ ਪ੍ਰਦਾਨ ਕਰਨ ਦੀ ਮੰਗ ਕੀਤੀ। ਸ਼ਹਿਰ ਦੇ ਮਿਸ਼ਰਤ ਭੂਮੀ ਵਰਤੋਂ ਵਾਲੇ ਖੇਤਰਾਂ ਤੋਂ ਬਹੁਤ ਸਾਰੇ ਸੂਖਮ ਅਤੇ ਛੋਟੇ ਪੱਧਰ ਦੇ ਯੂਨਿਟ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਜ਼ਮੀਨੀ ਮੰਜ਼ਿਲ ‘ਤੇ ਵਰਕਸ਼ਾਪ ਹੈ ਅਤੇ ਪਹਿਲੀ ਮੰਜ਼ਿਲ ‘ਤੇ ਰਿਹਾਇਸ਼ | ਇਹ ਯੂਨਿਟ ਲੁਧਿਆਣਾ ਦੇ ਐਮ ਐਸ ਐਮ ਈ ਸੈਕਟਰਾਂ ਦੀ ਰੀੜ੍ਹ ਦੀ ਹੱਡੀ ਹਨ, ਇਹਨਾਂ ਯੂਨਿਟਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

ਫੋਕਲ ਪੁਆਇੰਟਾਂ ਵਿੱਚ ਸਥਾਪਤ ਸਨਅਤੀ ਅਦਾਰਿਆਂ ਨੂੰ ਬਰਸਾਤੀ ਪਾਣੀ ਨੂੰ ਹਾਰਵੈਸਟਿੰਗ ਕਰਨ ਦੀ ਇਜਾਜ਼ਤ ਦਿਤੇ ਜਾਨ ਦੀ ਵੀ ਮੰਗ ਕੀਤੀ ਗਈ। ਗ੍ਰੀਨ ਕੈਟਾਗਰੀ ਦੇ ਅਧੀਨ ਆਉਂਦੇ ਉਦਯੋਗ ਨੂੰ ਸੰਚਾਲਨ ਲਈ ਸਹਿਮਤੀ ਪ੍ਰਾਪਤ ਕਰਨ ਤੋਂ ਛੋਟ ਦੀ ਮੰਗ ਵੀ ਕੀਤੀ ਗਈ।

Facebook Comments

Trending