Connect with us

ਪੰਜਾਬੀ

ਫੀਕੋ ਨੇ ਮੱਤੇਵਾੜਾ ਜੰਗਲ ਵਿੱਚ ਰੁੱਖ ਲਗਾਉਣ ਦੀ ਮੁਹਿੰਮ ‘ਚ ਲਿਆ ਹਿੱਸਾ

Published

on

FICO took part in the campaign to plant trees in Matewara forest

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ )ਦਾ ਇੱਕ ਵਫ਼ਦ ਜਿਸ ਵਿੱਚ ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ, ਸ. ਰਣਜੋਧ ਸਿੰਘ ਹੈਡ ਫਿਕੋ ਆਟੋ ਡਿਵੀਜ਼ਨ, ਸ. ਭੁਪਿੰਦਰ ਸਿੰਘ ਮੱਕੜ ਸ਼ਾਮਿਲ ਸਨ; ਨੇ ਲੁਧਿਆਣਾ ਵਿਖੇ ਮੱਤੇਵਾੜਾ ਜੰਗਲਾਂ ਵਿਖੇ ਸ਼ਹਿਰ ਦੀਆਂ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਨਾਲ ਸਾਂਝੀ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਭਾਗ ਲਿਆ।

ਇਸ ਮੌਕੇ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਸਵੇਰੇ ਮੱਤੇਵਾੜਾ ਦੇ ਜੰਗਲਾਂ ਵਿੱਚ ਕੁਦਰਤ ਦੇ ਦਰਸ਼ਨ ਕਰਨ ਦਾ ਸ਼ੁਭ ਸਮਾਂ ਸੀ, ਇਸ ਮੌਕੇ ਬੂਟੇ ਲਗਾ ਕੇ ਵਾਤਾਵਰਨ ਨੂੰ ਹੋਰ ਸੁਹਾਵਣਾ ਬਣਾਉਣ ਵਿੱਚ ਯੋਗਦਾਨ ਪਾ ਕੇ ਬਹੁਤ ਖੁਸ਼ੀ ਹੋਈ। ਆਉ ਰਲ ਮਿਲ ਕੇ ਲੁਧਿਆਣਾ ਨੂੰ ਹਰਿਆ ਭਰਿਆ ਬਣਾਈਏ।

Facebook Comments

Trending