ਪੰਜਾਬੀ

ਫੀਕੋ ਨੇ ਅੰਤਰਰਾਸ਼ਟਰੀ ਐਮਐਸਐਮਈ ਦਿਵਸ ਮੌਕੇ 7 ਉੱਦਮੀਆਂ ਨੂੰ ਕੀਤਾ ਸਨਮਾਨਿਤ

Published

on

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਨੇ ਅੰਤਰਰਾਸ਼ਟਰੀ ਐਮਐਸਐਮਈ ਦਿਵਸ ਮਨਾਇਆ। ਇਸ ਮੌਕੇ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਡਾਇਰੈਕਟਰ ਐਮਐਸਐਮਈ ਡਿਵੈਲਪਮੈਂਟ ਇੰਸਟੀਚਿਊਟ (ਪੰਜਾਬ ਅਤੇ ਚੰਡੀਗੜ੍ਹ) ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਸਨ ਜਿਨ੍ਹਾਂ ਨੇ ਐਮਐਸਐਮਈ ਲਈ ਸਰਕਾਰ ਦੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।

ਸ਼੍ਰੀ ਰਾਕੇਸ਼ ਕਾਂਸਲ.ਐਮ. ਡੀ.ਆਈ.ਸੀ. ਲੁਧਿਆਣਾ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ, ਉਨ੍ਹਾਂ ਪੰਜਾਬ ਸਰਕਾਰ ਦੀਆਂ ਉਦਯੋਗਾਂ ਲਈ ਸਕੀਮਾਂ ਬਾਰੇ ਚਰਚਾ ਕੀਤੀ। ਇਸ ਮੌਕੇ ਫੀਕੋ ਨੇ 07 ਉੱਦਮੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਵਿਲੱਖਣ ਸੇਵਾਵਾਂ ਲਈ ਐਮਐਸਐਮਈ ਅਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ, ਇਹ ਐਵਾਰਡ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਡਾਇਰੈਕਟਰ ਐਮਐਸਐਮਈ ਡਿਵੈਲਪਮੈਂਟ ਇੰਸਟੀਚਿਊਟ (ਪੰਜਾਬ ਅਤੇ ਚੰਡੀਗੜ੍ਹ) ਅਤੇ ਸ਼੍ਰੀ ਰਾਕੇਸ਼ ਕਾਂਸਲ ਜੀ.ਐਮ. ਡੀ.ਆਈ.ਸੀ. ਲੁਧਿਆਣਾ ਵੱਲੋ ਦਿੱਤੇ ਗਏ |

ਇਸ ਮੌਕੇ ਗੁਰਸੇਵਕ ਸਿੰਘ ਅੰਬਰ ਇੰਡਸਟਰੀਅਲ ਐਕਸਪੋਰਟਸ (ਐਕਸਪੋਰਟ), ਬਲਜੀਤ ਸਿੰਘ ਸ਼ਮਸ਼ੇਰ ਸਿੰਘ ਐਂਡ ਸੰਨਜ਼ (ਸਿਲਾਈ ਮਸ਼ੀਨ ਪਾਰਟਸ), ਪੁਨੀਤ ਕੁਮਾਰ ਗਰਗ ਜੇ.ਆਰ.ਬੀ. ਸਟ੍ਰਿਪਸ ਪ੍ਰਾਈਵੇਟ ਲਿਮਿਟੇਡ (ਸਟੀਲ ਇੰਡਸਟਰੀ), ਨਰੇਸ਼ ਕੁਮਾਰ ਮਲਹੋਤਰਾ ਪੂਜਾ ਇੰਟਰਨੈਸ਼ਨਲ (ਹੌਜ਼ਰੀ), ਹਰੀਸ਼ ਕੁਮਾਰ ਓਮ ਇੰਡਸਟਰੀਜ਼ (ਸਾਈਕਲ) ਪਰਮਿੰਦਰ ਸਿੰਘ ਮਠਾਰੂ ਹੈਰੀਸਨ ਇੰਟਰਨੈਸ਼ਨਲ (ਸਾਈਕਲ ਪਾਰਟਸ) ਅਤੇ ਸਰਬਜੀਤ ਸਿੰਘ ਮੱਕੜ ਐਮ ਐਸ ਇੰਟਰਪਰਿਸੇਸ (ਸਾਈਕਲ ਪਾਰਟਸ) ਨੂੰ ਸਨਮਾਨਿਤ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.