Connect with us

ਪੰਜਾਬੀ

ਫੀਕੋ ਦੇ ਵਫ਼ਦ ਨੇ ਰੇਲਵੇ ਕੋਚ ਫੈਕਟਰੀ ਕਪੂਰਥਲਾ ਦਾ ਕੀਤਾ ਦੌਰਾ

Published

on

FICO delegation visited Railway Coach Factory Kapurthala

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ ) ਦਾ ਵਫਦ .ਗੁਰਮੀਤ ਸਿੰਘ ਕੁਲਾਰ ਪ੍ਰਧਾਨ ਦੀ ਅਗਵਾਈ ਹੇਠ ਵਰਿੰਦਰ ਸ਼ਰਮਾ ਡਾਇਰੈਕਟਰ ਐਮ.ਐਸ.ਐਮ.ਈ. ਵਿਕਾਸ ਸੰਸਥਾ, ਰਘਬੀਰ ਸਿੰਘ ਸੋਹਲ, ਗੁਰਮੁਖ ਸਿੰਘ ਰੁਪਾਲ ਦੇ ਨਾਲ ਰੇਲਵੇ ਲਈ ਵਿਕਰੇਤਾ ਵਿਕਸਿਤ ਕਰਨ ਲਈ ਰੇਲਵੇ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਕੀਤਾ।

ਸ਼੍ਰੀ ਅਸ਼ੀਸ਼ ਅਗਰਵਾਲ ਜਨਰਲ ਮੈਨੇਜਰ ਰੇਲਵੇ ਕੋਚ ਫੈਕਟਰੀ ਕਪੂਰਥਲਾ, ਸ਼੍ਰੀ ਬ੍ਰਜ ਮੋਹਨ ਅਗਰਵਾਲ ਪ੍ਰਿੰਸੀਪਲ ਚੀਫ ਇੰਜਨੀਅਰ ਨੇ ਲੁਧਿਆਣਾ ਵਿਖੇ ਵਿਕਰੇਤਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਲਈ ਰੇਲਵੇ ਦੀਆਂ ਰਿਸਰਚ ਡਿਜ਼ਾਈਨ ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ ਦੁਆਰਾ ਪ੍ਰਵਾਨਿਤ ਮਹੱਤਵਪੂਰਨ ਆਈਟਮਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ 6000 ਵੱਖ-ਵੱਖ ਉਤਪਾਦ ਹਨ ਜੋ ਰੇਲਵੇ ਖਪਤ ਕਰਦਾ ਹੈ ਅਤੇ ਇਹ ਕੇਵਲ ਕਪੂਰਥਲਾ ਪਲਾਂਟ ਹੀ ਨਹੀਂ ਬਲਕਿ ਭਾਰਤ ਵਿੱਚ ਦੋ ਹੋਰ ਪਲਾਂਟ ਹਨ ਜੋ ਇਨ੍ਹਾਂ ਉਤਪਾਦਾਂ ਦੀ ਖਪਤ ਕਰਦੇ ਹਨ ਅਤੇ ਇੱਕ ਸਾਲ ਵਿੱਚ 58000 ਕਰੋੜ ਦਾ ਕਾਰੋਬਾਰ ਕਰਦੇ ਹਨ।।

ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਰੇਲਵੇ ਕੋਚ ਫੈਕਟਰੀ ਵੱਲੋਂ ਵਿਕਰੇਤਾਵਾਂ ਦੇ ਵਿਕਾਸ ਲਈ ਇਹ ਬਹੁਤ ਵਧੀਆ ਉਪਰਾਲਾ ਹੈ, ਉਨ੍ਹਾਂ ਕਿਹਾ ਕਿ ਮਾਲ ਭਾੜਾ ਇੱਕ ਉਤਪਾਦ ਦੀ ਇੱਕ ਵੱਡੀ ਲਾਗਤ ਹੈ ਅਤੇ ਪੰਜਾਬ ਦੇ ਉਤਪਾਦਕ ਇਸ ਵਿੱਚ 5% ਤੋਂ 9% ਤੱਕ ਦੀ ਬੱਚਤ ਕਰ ਸਕਦੇ ਹਨ, ਪੰਜਾਬ ਦੀ ਇੰਡਸਟਰੀ ਲਈ ਇਹ ਬਹੁਤ ਵੱਡਾ ਮੌਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੇਲਵੇ ਲੁਧਿਆਣਾ ਵਿੱਚ ਦੋ ਮਹੀਨਿਆਂ ਦੇ ਅੰਦਰ ਇੱਕ ਪ੍ਰਦਰਸ਼ਨੀ ਦਾ ਆਯੋਜਨ ਕਰਨ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਉਦਯੋਗਪਤੀਆਂ ਲਈ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰੇਗਾ ਤਾਂ ਜੋ ਇਸ ਮੌਕੇ ਦਾ ਫਾਇਦਾ ਉਠਾਇਆ ਜਾ ਸਕੇ ਅਤੇ ਭਾਰਤੀ ਰੇਲਵੇ ਲਈ ਇੱਕ ਵਿਕਰੇਤਾ ਬਣ ਸਕੇ।

Facebook Comments

Trending