ਪੰਜਾਬੀ
ਭਾਸ਼ਾ ਵਿਭਾਗ ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਗਮ
Published
3 years agoon

ਲੁਧਿਆਣਾ : ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਡਾ.ਵੀਰਪਾਲ ਕੌਰ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਪੰਜਾਬ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹੈ ।ਜ਼ਿਲ੍ਹਾ ਭਾਸ਼ਾ ਅਫ਼ਸਰ,ਲੁਧਿਆਣਾ ਡਾ.ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਸ਼ਾ ਵਿਭਾਗ ਦੁਆਰਾ ਸਰਕਾਰੀ ਕਾਲਜ ਲੜਕੀਆਂ ਦੇ ਸਹਿਯੋਗ ਨਾਲ਼ ਇਕ ਸਾਰਥਕ ਸਮਾਗਮ ਦਾ ਆਯੋਜਨ ਕੀਤਾ ਗਿਆ । ਸਮਾਗਮ ਵਿੱਚ ਮੁੱਖ-ਮਹਿਮਾਨ ਵਜੋਂ ਡਾ. ਪੂਨਮਪ੍ਰੀਤ ਕੌਰ(ਜੁਆਇੰਟ ਕਮਿਸ਼ਨਰ-2, ਨਗਰ ਨਿਗਮ ਲੁਧਿਆਣਾ) ਨੇ ਸ਼ਿਰਕਤ ਕੀਤੀ।
ਉਨ੍ਹਾਂ ਸਮਾਜਿਕ ਸੱਭਿਆਚਾਰਕ ਪ੍ਰਸੰਗ ਵਿੱਚ ਔਰਤ ਦੇ ਦਰਪੇਸ਼ ਹੋਂਦ-ਮੂਲਕ ਚੁਨੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ.ਸ਼ਰਨਜੀਤ ਕੌਰ ਪਰਮਾਰ ਮੁਖੀ ਸੰਗੀਤ ਅਤੇ ਪੰਜਾਬੀ ਵਿਭਾਗ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਗਾਇਨ ਪੇਸ਼ਕਾਰੀ ਵਿੱਚ ਡਾ.ਪਰਮਾਰ ਅਤੇ ਅਰਪਨ ਸੰਧੂ ਨੇ ਅਰਥ ਭਰਪੂਰ ਗਾਇਕੀ ਨਾਲ਼ ਸਮਾਂ ਬੰਨ੍ਹ ਦਿੱਤਾ। ਸੰਗੀਤ ਵਿਭਾਗ ਵਿੱਚੋਂ ਡਾ. ਨਮਿਤਾ ਸ਼ਰਮਾ ਅਤੇ ਤਜਿੰਦਰ ਸਿੰਘ ਨੇ ਸਾਜ਼ ਨਾਲ ਸਾਥ ਦਿੱਤਾ।
ਇਸ ਤੋਂ ਅਗਲੇ ਸੈਸ਼ਨ ਵਿੱਚ ਕਵੀ ਦਰਬਾਰ ਵਿੱਚ ਕਵਿਤ੍ਰੀਆਂ ਜਸਪ੍ਰੀਤ ਅਮਲਤਾਸ, ਕੋਮਲਪ੍ਰੀਤ, ਹਰਲੀਨ ਸੋਨਾ, ਦੇਵਿੰਦਰ ਦਿਲਰੂਪ, ਗੁਰਚਰਨ ਕੌਰ ਕੋਚਰ ਅਤੇ ਜਸਲੀਨ ਕੌਰ ਨੇ ਆਪਣਾ ਕਲਾਮ ਪੇਸ਼ ਕੀਤਾ। ਇਸ ਦੌਰਾਨ ਜਸਪ੍ਰੀਤ ਅਮਲਤਾਸ ਵਲੋਂ ਫੋਟੋਗ੍ਰਾਫੀ ਅਤੇ ਫਾਈਨ-ਆਰਟਸ ਵਿਭਾਗ ਵੱਲੋਂ ਚਿੱਤਰਕਾਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਨਾਵਾਂ ਦੀ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਭਾਸ਼ਾ ਵਿਭਾਗ ਨਾਲ਼ ਮਿਲਕੇ ਅਜਿਹੇ ਸਾਰਥਕ ਸਮਾਗਮ ਉਲੀਕੇ ਜਾਣਗੇ।
You may like
-
ਮੇਜਰ ਧਿਆਨ ਚੰਦ ਦੇ 118ਵੇਂ ਜਨਮ ਦਿਨ ‘ਤੇ ਮਨਾਇਆ ਰਾਸ਼ਟਰੀ ਖੇਡ ਦਿਵਸ
-
ਲੁਧਿਆਣਾ ਦੇ ਸਰਕਾਰੀ ਕਾਲਜ ਦੇ ਫਿਨਿਸ਼ਿੰਗ ਸਕੂਲ ਵਿੱਚ ਹੁਨਰ ਵਿਕਾਸ ਬਾਰੇ ਵਰਕਸ਼ਾਪ ਦਾ ਆਯੋਜਨ
-
ਰਾਮਗੜ੍ਹੀਆ ਗਰਲਜ਼ ਕਾਲਜ ਵੱਲੋਂ ਮਨਾਇਆ ਗਿਆ ਕੌਮਾਂਤਰੀ ਨਾਰੀ ਦਿਹਾੜਾ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
-
ਫਿਲਾਸਫੀ ਸੁਸਾਇਟੀ ਦੁਆਰਾ ਮਨਾਇਆ ਗਿਆ ਸਥਾਪਨਾ ਸਮਾਰੋਹ
-
ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ 74ਵਾਂ ਗਣਤੰਤਰ ਦਿਵਸ