Connect with us

ਪੰਜਾਬੀ

ਲੁਧਿਆਣਾ ਦੇ ਸਰਕਾਰੀ ਕਾਲਜ ਦੇ ਫਿਨਿਸ਼ਿੰਗ ਸਕੂਲ ਵਿੱਚ ਹੁਨਰ ਵਿਕਾਸ ਬਾਰੇ ਵਰਕਸ਼ਾਪ ਦਾ ਆਯੋਜਨ

Published

on

Organized a workshop on skill development in the finishing school of Government College, Ludhiana

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਫਿਨਿਸ਼ਿੰਗ ਸਕੂਲ ਕਮੇਟੀ ਵੱਲੋਂ ਹੁਨਰ ਵਿਕਾਸ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰਸਿੱਧ ਨਿਰਮਾਤਾ ਅਤੇ ਫਿਲਮ ਵਿਤਰਕ ਗੁਰਦਿਆਲ ਸਿੰਘ; ਕਾਸਟਿੰਗ ਡਾਇਰੈਕਟਰ ਮਾਨ ਸਿੰਘ ਅਤੇ ਡਿਜੀਟਲ ਮਾਰਕੀਟਰ ਰਾਹੁਲ ਸ਼ਰਮਾ ਵਰਕਸ਼ਾਪ ਦੇ ਰਿਸੋਰਸ ਪਰਸਨ ਸਨ। ਉਹਨਾ ਨੇ ਵਿਦਿਆਰਥਣਾਂ ਦਾ ਈ-ਵਰਲਡ ਵਿੱਚ ਹੁਨਰ ਵਿਕਸਿਤ ਕਰਨ ਦੇ ਵੱਖ-ਵੱਖ ਮੌਕਿਆਂ ਬਾਰੇ ਮਾਰਗ ਦਰਸ਼ਨ ਕੀਤਾ।

ਉਨਾਂ ਨੇ ਇਹ ਵੀ ਜਾਗਰੂਕਤਾ ਪੈਦਾ ਕੀਤੀ ਕਿ ਉਹ ਆਪਣੀ ਪ੍ਰਤਿਭਾ ਦਿਖਾ ਕੇ ਆਨਲਾਈਨ ਮਾਰਕੀਟ ਵਿੱਚ ਈ-ਕੰਟੈਂਟ ਬਣਾ ਕੇ ਕਿਵੇਂ ਕਮਾਈ ਕਰ ਸਕਦੇ ਹਨ। ਪ੍ਰਤਿਭਾਸ਼ਾਲੀ ਵਿਦਿਆਰਥਣਾਂ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰਤਿਭਾ ਖੋਜ ਸ਼ੋਅ ਵੀ ਆਯੋਜਿਤ ਕੀਤਾ ਗਿਆ। ਵਰਕਸ਼ਾਪ ਵਿੱਚ 106 ਵਿਦਿਆਰਥਣਾਂ ਨੇ ਭਾਗ ਲਿਆ ਅਤੇ 30 ਵਿਦਿਆਰਥਣਾਂ ਨੇ ਟੇਲੈਂਟ ਹੰਟ ਸ਼ੋਅ ਵਿੱਚ ਭਾਗ ਲਿਆ।

Facebook Comments

Trending