Connect with us

ਪੰਜਾਬੀ

ਕਮਰਸ਼ੀਅਲ ਰੇਤ ਮਾਈਨਿੰਗ ਸਾਈਟਾਂ ਦੇ ਟੈਂਡਰਾਂ ਲਈ ਮੁਲਾਂਕਣ ਕਮੇਟੀ ਗਠਿਤ

Published

on

Evaluation committee constituted for tenders of commercial sand mining sites

ਲੁਧਿਆਣਾ : ਮਾਈਨਿੰਗ ਅਤੇ ਜਿਓਲੋਜੀ ਵਿਭਾਗ ਵਲੋਂ ਕਮਰਸ਼ੀਅਲ ਰੇਤ ਮਾਈਨਿੰਗ ਸਾਈਟਾਂ ਦੇ ਟੈਂਡਰਾਂ ਵਿੱਚ ਐਚ-1 ਬੋਲੀਕਾਰਾਂ ਦੇ ਰੇਟ ਬਰਾਬਰ ਹੋਣ ਕਾਰਨ ਇੱਕ ਜ਼ਿਲ੍ਹਾ ਪੱਧਰੀ ਮੁਲਾਂਕਣ ਕਮੇਟੀ ਦਾ ਗਠਨ ਕੀਤਾ ਹੈ। ਵਿਭਾਗ ਵੱਲੋਂ ਪੰਜ ਵਪਾਰਕ ਕਲੱਸਟਰ ਮਾਈਨਿੰਗ ਸਾਈਟਾਂ ਲਈ ਟੈਂਡਰ ਮੰਗੇ ਗਏ ਸਨ ਜਿਨ੍ਹਾਂ ਵਿੱਚ ਅੱਕੂਵਾਲ, ਬੂੰਟ-1 ਅਤੇ ਬੂੰਟ-2, ਕੁਤਬੇਵਾਲ ਅਰਾਈਆਂ, ਪਰਜੀਆਂ ਬਿਹਾਰੀਪੁਰ ਅਤੇ ਮਾਧੇਪੁਰ ਸ਼ਾਮਲ ਸਨ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਪੰਜ ਟੈਂਡਰਾਂ ਵਿੱਚ ਬਰਾਬਰੀ ਸੀ, ਫਿਰ ਮੁਲਾਂਕਣ ਕਮੇਟੀ ਵੱਲੋਂ 9 ਮਈ ਨੂੰ ਸਵੇਰੇ 11 ਵਜੇ ਬੱਚਤ ਭਵਨ ਵਿੱਚ ਲਾਟ ਦਾ ਡਰਾਅ ਕੱਢਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਨੂੰ ਡਰਾਅ ਵਾਲੇ ਦਿਨ ਨਿਰਧਾਰਤ ਸਮੇਂ ‘ਤੇ ਬੱਚਤ ਭਵਨ ਪਹੁੰਚਣਾ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਖਰਚੇ ‘ਤੇ ਇਸ ਸਾਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ।

Facebook Comments

Trending