ਪੰਜਾਬੀ

ਭਗਵੰਤ ਮਾਨ ਦਾ ਨਾਂਅ ਐਲਾਨਣ ‘ਤੇ ਹਲਕੇ ਦੇ ਵਰਕਰਾਂ ‘ਚ ਉਤਸ਼ਾਹ-ਮੁੰਡੀਆਂ

Published

on

ਲੁਧਿਆਣਾ :  ਆਮ ਆਦਮੀ ਪਾਰਟੀ ਵਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਖ਼ੁਸ਼ੀ ‘ਚ ਹਲਕਾ ਸਾਹਨੇਵਾਲ ਦੇ ਸਮੂਹ ‘ਆਪ’ ਵਰਕਰ ਅਤੇ ਆਗੂਆਂ ਵਿਚ ਵਿਆਹ ਵਰਗਾ ਮਾਹੌਲ ਪਾਇਆ ਜਾ ਰਿਹਾ ਹੈ।

‘ਆਪ’ ਹਾਈਕਮਾਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ‘ਆਪ’ ਵਰਕਰਾਂ ਵਲੋਂ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਦੇ ਕੁਹਾੜਾ ਸਥਿਤ ਦਫ਼ਤਰ ਵਿਖੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ ਗਈ ਤੇ ਲੱਡੂ ਵੰਡੇ ਗਏ। ਹਲਕਾ ਸਾਹਨੇਵਾਲ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਮੌਕੇ ਕੁਲਦੀਪ ਸਿੰਘ ਐਰੀ, ਤੇਜਿੰਦਰ ਸਿੰਘ ਮਿੱਠੂ, ਜਸਵੰਤ ਸਿੰਘ, ਸੁਖਦੇਵ ਸਿੰਘ (ਸਾਰੇ ਬਲਾਕ ਪ੍ਰਧਾਨ), ਪਰਮਿੰਦਰ ਸਿੰਘ ਪੱਪੂ, ਹਰਬੰਸ ਸੈਂਸ, ਅਮਨ ਚੈਨ ਵਾਈਸ ਪ੍ਰਧਾਨ ਐਸ.ਸੀ. ਵਿੰਗ ਪੰਜਾਬ, ਸਾਹਿਲ ਅਗਰਵਾਲ, ਸਿੰਮੀ ਗਰਚਾ, ਗੁਰਦੀਪ ਸਿੰਘ ਮਾਸਟਰ, ਦਲਜੀਤ ਚੌਹਾਨ ਅਤੇ ਕਮਲਪ੍ਰੀਤ ਕੌਰ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.