ਪੰਜਾਬ ਨਿਊਜ਼

ਪੀ ਏ ਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਵਿਚ ਮਨਾਇਆ ਇੰਜੀਨੀਅਰ ਦਿਵਸ

Published

on

ਲੁਧਿਆਣਾ : ਭਾਰਤ ਰਤਨ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਜਨਮ ਦਿਨ ਦੇ ਵਿਸ਼ੇਸ਼ ਮੌਕੇ ਤੇ ਇੰਡੀਅਨ ਸੋਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਦੇ ਲੁਧਿਆਣਾ ਚੈਪਟਰ ਵਲੋਂ ਪੀਏਯੂ ਲੁਧਿਆਣਾ ਦੇ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਚ ‘ਬਿਹਤਰ ਦੁਨੀਆਂ ਲਈ ਸਮਾਰਟ ਇੰਜਨੀਅਰਿੰਗ’ ਵਿਸ਼ੇ ਨਾਲ ਇੰਜੀਨੀਅਰ ਦਿਵਸ ਮਨਾਇਆ ਗਿਆ।

ਸੋਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਦੇ  ਸਕੱਤਰ ਅਤੇ ਖਜ਼ਾਨਚੀ ਡਾ: ਸੁਨੀਲ ਗਰਗ ਨੇ ਹਾਜ਼ਰੀਨ ਨਾਲ ਪਤਵੰਤਿਆਂ ਦੀ ਜਾਣ-ਪਛਾਣ ਕਰਵਾਈ।  ਇਸ ਸਮਾਗਮ ਦੀ ਸ਼ੁਰੂਆਤ ਡੀਨ, ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ, ਦੇ ਡੀਨ ਡਾ: ਅਸ਼ੋਕ ਕੁਮਾਰ ਦੇਵਗਨ ਦੇ ਸਵਾਗਤੀ ਭਾਸ਼ਣ ਨਾਲ ਹੋਈ।  ਉਨ੍ਹਾਂ ਸੰਬੋਧਨ ਕਰਦਿਆਂ ਸਮਾਰਟ ਇੰਜਨੀਅਰਿੰਗ ਵਿੱਚ ਐਗਰੀਕਲਚਰਲ ਇੰਜਨੀਅਰ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।

ਇਸ ਤੋਂ ਇਲਾਵਾ ਇੰਡੀਅਨ ਸੋਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਦੇ ਡਾ ਜੇ ਪੀ ਸਿੰਘ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਅਤੇ ਵੱਖ-ਵੱਖ ਪੁਰਸਕਾਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।  ਕੁਇਜ਼, ਕਵਿਤਾ ਵਰਗੀਆਂ ਵਿਦਿਆਰਥੀ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ‘ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਡਾ: ਸੰਧਿਆ, ਡਾ: ਰਿਤੇਸ਼ ਜੈਨ, ਡਾ: ਸੰਜੇ ਸਤਪੁਤੇ ਅਤੇ ਡਾ: ਸੌਰਭ ਰਾਤਰਾ ਅਤੇ ਕਾਲਜ ਦੇ ਕਰਮਚਾਰੀ ਵੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.