Connect with us

ਅਪਰਾਧ

ਦੋਸਤ ਬਣਿਆ ਦੁਸ਼ਮਣ, 2 ਕਰੋੜ ਲੈਣ ਲਈ ਕੀਤੀ ਸੀ ਫਿਰੌਤੀ ਦੀ ਕਾਲ, ਪੁਲਿਸ ਨੇ ਫਿਰੌਤੀ ਦਾ ਮਾਮਲਾ ਸੁਲਝਾਇਆ

Published

on

Enemy befriended, called for ransom to get Rs 2 crore, police solved ransom case

ਲੁਧਿਆਣਾ : ਲੁਧਿਆਣਾ ਪੁਲਿਸ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਕਾਲਰ ਨੇ ਸ਼ਹਿਰ ਦੇ ਪ੍ਰਰਾਪਰਟੀ ਕਾਰੋਬਾਰੀ ਕੋਲੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮੁਲਜ਼ਮ ਨੇ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ‘ਚ ਕਾਰੋਬਾਰੀ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਹ ਮਾਮਲਾ ਜਿਸ ਤਰ੍ਹਾਂ ਹੀ ਲੁਧਿਆਣਾ ਪੁਲਿਸ ਤਕ ਪਹੁੰਚਿਆ ਤਾਂ ਪੁਲਿਸ ਕਮਿਸ਼ਨਰ ਨੇ ਜਾਂਚ ਕਰਨ ਲਈ ਵਿਸ਼ੇਸ਼ ਤੌਰ ‘ਤੇ ਸੰਯੁਕਤ ਪੁਲਿਸ ਕਮਿਸ਼ਨਰ ਆਈਪੀਐੱਸ ਨਰਿੰਦਰ ਭਾਰਗਵ ਨੂੰ ਕੇਸ ਸੌਂਪਿਆ।

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ, ਜੇਸੀਪੀ ਸਿਟੀ ਨਰਿੰਦਰ ਭਾਰਗਵ, ਸੀਆਈਏ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਲਾਲ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਸੀ, ਕਿਉਂਕਿ ਉਹ ਰਾਇਲ ਸਿਟੀ, ਜਲੰਧਰ ਬਾਈਪਾਸ ਦੇ ਕਲੋਨਾਈਜ਼ਰ ਪੂਰਨ ਚੰਦ ਕੈਂਥ ਦਾ ਚੰਗਾ ਦੋਸਤ ਸੀ। ਸ਼ਾਮ ਲਾਲ ਨੂੰ ਪਤਾ ਸੀ ਕਿ ਪੂਰਨ ਇਕ ਅਮੀਰ ਰੀਅਲ ਅਸਟੇਟ ਕਾਰੋਬਾਰੀ ਹੈ । ਮਨ ਹੀ ਮਨ ਉਸ ਨੇ ਯੋਜਨਾ ਘੜ ਲਈ ਕਿ ਜੇਕਰ ਗੈਂਗਸਟਰਾਂ ਦਾ ਨਾਮ ਲੈ ਕੇ ਉਸ ਨੂੰ ਧਮਕੀ ਦਿੱਤੀ ਜਾਵੇ ਤਾਂ ਉਹ ਬੜੀ ਆਸਾਨੀ ਨਾਲ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਦੋ ਕਰੋੜ ਰੁਪਏ ਦੀ ਫਿਰੌਤੀ ਦੇ ਦੇਵੇਗਾ।

ਜੁਆਇੰਟ ਕਮਿਸ਼ਨਰ ਨਰਿੰਦਰ ਭਾਰਵਰਗ ਭਾਰਗਵ ਨੇ ਦੱਸਿਆ ਕਿ ਫਿਰੌਤੀ ਦੀ ਕਾਲ ਕਰਨ ਤੋਂ ਬਾਅਦ 16 ਜੂਨ ਨੂੰ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੀ ਸਵਿਫਟ ਕਾਰ ਨੂੰ ਵੀ ਅੱਗ ਲਗਾ ਦਿੱਤੀ ਸੀ ਤੇ ਫਿਰ ਉਸ ਨੂੰ ਦੁਬਾਰਾ ਫੋਨ ਕਰ ਕੇ ਆਖਿਆ ਕਿ ਇਹ ਤਾਂ ਸਿਰਫ਼ ਟੇ੍ਲਰ ਦਿਖਾਉਣ ਲਈ ਸੀ। ਧਮਕੀ ਦਿੰਦਿਆਂ ਮੁਲਜ਼ਮਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਫਿਰੌਤੀ ਦੀ ਰਕਮ ਨਾ ਦਿੱਤੀ ਗਈ ਤਾਂ ਉਹ ਉਸਦੇ ਪਰਿਵਾਰ ਨੂੰ ਖਤਮ ਕਰ ਦੇਣਗੇ।

 

Facebook Comments

Trending