ਪੰਜਾਬੀ

ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ

Published

on

ਸਰਕਾਰੀ ਕਾਲਜ ਲੜਕੀਆਂ ਦੇ ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਜ਼ਿਲ੍ਹਾ ਰੋਜ਼ਗਾਰ ਉੱਦਮ, ਲੁਧਿਆਣਾ ਦੇ ਸਹਿਯੋਗ ਨਾਲ ਇੱਕ ਰੌਜਗਾਰ ਮੇਲਾ ਲਗਾਇਆ ਗਿਆ। ਜਿਸ ਵਿੱਚ ਕਾਲਜ ਦੇ ਪਾਸਆਊਟ ਅਤੇ ਅੰਤਿਮ ਸਾਲ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ DBEE ਰਾਹੀਂ 14 ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਸੀ। ਨੌਕਰੀ ਮੇਲਾ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।

ਇੰਚਾਰਜ, ਪਲੇਸਮੈਂਟ ਸੈੱਲ ਡਾ: ਗੁਰਮੀਤ ਸਿੰਘ, ਸਹਾਇਕ ਪ੍ਰੋਫੈਸਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ, ਡਿਪਟੀ ਡਾਇਰੈਕਟਰ, ਡੀ.ਬੀ.ਈ.ਈ., ਸ਼੍ਰੀ ਘਨਸ਼ਾਮ, ਸ਼੍ਰੀ ਅਨੁਜ ਦੱਤਾ ਅਤੇ ਡੀ.ਬੀ.ਈ.ਈ ਦੇ ਹੋਰ ਟੀਮ ਮੈਂਬਰਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ।

ਵੱਖ-ਵੱਖ ਅਰਧ-ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਜਿਵੇਂ ਕਿ ਆਈ. ਸੀ. ਆਈ. ਸੀ ਆਈ ਬੈਂਕ, ਐਲ ਆਈ ਸੀ, , ਐਕਸਿਸ ਬੈਕ, ਪੁਖਰਾਜ, ਸਟਾਰ ਹੈਲਥ,ਐਚਡੀ ਬੀ ਫਾਇਨਾਂਸ ਵੀ ਜੀ ਐਸ ਗਲੋਬਲ ਏਅਰਟੈੱਲ ਆਦਿ ਦੇ ਰੋਜ਼ਗਾਰਦਾਤਾਵਾਂ ਨੇ ਵੱਖ-ਵੱਖ ਨੌਕਰੀਆਂ ਲਈ ਲਗਭਗ 458 ਉਮੀਦਵਾਰਾਂ ਦੀ ਇੰਟਰਵਿਊ ਲਈ।

ਸਾਰੇ ਵਿਦਿਆਰਥੀਆਂ ਨੂੰ ਰੁਜ਼ਗਾਰ ਕਾਰਡ ਵੀ ਜਾਰੀ ਕੀਤੇ ਗਏ। DBEE ਦੁਆਰਾ ਜੋ ਇੰਟਰਵਿਊ ਲਈ ਹਾਜ਼ਰ ਹੋਏ ਸਨ। ਇਸ ਮੌਕੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਗੁਰਜਿੰਦਰ ਬਰਾੜ ਅਤੇ ਹੋਰ ਸੀਨੀਅਰ ਫੈਕਲਟੀ ਮੈਂਬਰ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.