ਪੰਜਾਬੀ

ਐਲੀਵੇਟਿਡ ਰੋਡ ਪ੍ਰੋਜੈਕਟ ਨਾਲ ਹਰ ਸਾਲ ਹੋਵੇਗੀ 30 ਕਰੋੜ ਲੀਟਰ ਪਾਣੀ ਦੀ ਬਚਤ, ਬਣਾਏ ਜਾਣਗੇ ਵਾਟਰ ਰੀਚਾਰਜ ਵੈੱਲ

Published

on

ਲੁਧਿਆਣਾ : ਫ਼ਿਰੋਜ਼ਪੁਰ ਰੋਡ ‘ਤੇ ਬਣਾਈ ਜਾ ਰਹੀ ਐਲੀਵੇਟਿਡ ਰੋਡ ਨਾ ਸਿਰਫ਼ ਸ਼ਹਿਰ ਨੂੰ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਏਗੀ ਸਗੋਂ ਪਾਣੀ ਦੀ ਸੰਭਾਲ ਵਿਚ ਵੀ ਅਹਿਮ ਭੂਮਿਕਾ ਨਿਭਾਏਗੀ |

ਭਾਰਤ ਨਗਰ ਚੌਕ ਤੋਂ ਲੁਧਿਆਣਾ ਚੌਕ ਤੱਕ ਸੱਤ ਕਿਲੋਮੀਟਰ ਲੰਬੇ ਐਲੀਵੇਟਿਡ ਰੋਡ ਪ੍ਰਾਜੈਕਟ ਦੇ ਫਲਾਈਓਵਰ ਹੇਠ 40 ਵਾਟਰ ਰੀਚਾਰਜ ਵੈੱਲ ਬਣਾਏ ਜਾਣਗੇ। ਫਲਾਈਓਵਰ ‘ਚ ਕੁੱਲ 192 ਪਿੱਲਰ ਹਨ। ਹਰ ਪੰਜ ਥੰਮ੍ਹਾਂ ਦੇ ਹੇਠਾਂ ਇੱਕ ਵਾਟਰ ਰੀਚਾਰਜ ਖੂਹ ਹੋਵੇਗਾ। ਕੁਝ ਰੀਚਾਰਜ ਖੂਹ ਵੀ ਬਣਾਏ ਗਏ ਹਨ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦਾ ਅੰਦਾਜ਼ਾ ਹੈ ਕਿ ਹਰ ਸਾਲ ਲਗਪਗ 150 ਮਿਲੀਅਨ ਲੀਟਰ ਮੀਂਹ ਦਾ ਪਾਣੀ ਜ਼ਮੀਨਦੋਜ਼ ਹੋ ਜਾਵੇਗਾ। ਇੰਨਾ ਹੀ ਨਹੀਂ ਫ਼ਿਰੋਜ਼ਪੁਰ ਰੋਡ ਦੇ ਦੋਵੇਂ ਪਾਸੇ ਡਰੇਨ ਦੇ ਪਾਣੀ ਲਈ 100 ਦੇ ਕਰੀਬ ਵਾਟਰ ਰੀਚਾਰਜ ਵੈੱਲ ਬਣਾਏ ਜਾ ਰਹੇ ਹਨ।

ਇਹ ਵੀ ਅੰਦਾਜ਼ਾ ਹੈ ਕਿ ਹਰ ਸਾਲ ਲਗਪਗ 150 ਮਿਲੀਅਨ ਲੀਟਰ ਪਾਣੀ ਧਰਤੀ ਹੇਠ ਚਲਾ ਜਾਂਦਾ ਹੈ। ਕੁੱਲ ਮਿਲਾ ਕੇ ਇਸ ਪ੍ਰਾਜੈਕਟ ਤੋਂ ਸਾਲਾਨਾ ਕਰੀਬ 30 ਕਰੋੜ ਲੀਟਰ ਪਾਣੀ ਜ਼ਮੀਨਦੋਜ਼ ਭੇਜਿਆ ਜਾਵੇਗਾ। ਲੁਧਿਆਣਾ ਟਚ ਇਹ ਪਹਿਲਾ ਅਜਿਹਾ ਪ੍ਰਾਜੈਕਟ ਹੈ, ਜਿਸ ਵਿੱਚ ਰੀਚਾਰਜ ਖੂਹ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ਭਾਰਤ ਨਗਰ ਚੌਕ ਤੋਂ ਫ਼ਿਰੋਜ਼ਪੁਰ ਰੋਡ ਚੁੰਗੀ ਤੱਕ ਦੀ ਐਲੀਵੇਟਿਡ ਸੜਕ ਸੱਤ ਹਜ਼ਾਰ ਮੀਟਰ (ਸੱਤ ਕਿਲੋਮੀਟਰ) ਲੰਬੀ ਹੈ। ਇਸ ਦੀ ਚੌੜਾਈ 25 ਮੀਟਰ ਹੈ। ਲੁਧਿਆਣਾ ‘ਚ ਹਰ ਸਾਲ ਔਸਤਨ 876 ਮਿਲੀਮੀਟਰ ਵਰਖਾ ਹੁੰਦੀ ਹੈ। ਜੇਕਰ ਇਸ ਦਾ ਹਿਸਾਬ ਲਗਾਇਆ ਜਾਵੇ ਤਾਂ ਐਲੀਵੇਟਿਡ ਰੋਡ ਦੀ ਸਤ੍ਹਾ ‘ਤੇ ਹਰ ਸਾਲ 150 ਮਿਲੀਅਨ ਲੀਟਰ ਤੋਂ ਵੱਧ ਪਾਣੀ ਦੀ ਬਰਸਾਤ ਹੋਵੇਗੀ। ਹੁਣ ਇਹ ਪਾਣੀ ਪਾਈਪਾਂ ਰਾਹੀਂ ਰੀਚਾਰਜ ਖੂਹ ‘ਚ ਜਾਵੇਗਾ।

 

 

 

 

Facebook Comments

Trending

Copyright © 2020 Ludhiana Live Media - All Rights Reserved.