Connect with us

ਪੰਜਾਬ ਨਿਊਜ਼

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ 30 ਜਨਵਰੀ ਨੂੰ

Published

on

Election of Punjabi Sahitya Akademi Ludhiana on 30th January

ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਤੇ ਸਹਾਇਕ ਚੋਣ ਅਧਿਕਾਰੀ ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਬੋਰਡ ਨੇ ਅਹੁਦੇਦਾਰਾਂ ਦੀਆਂ ਦੋ-ਸਾਲਾ ਚੋਣ 30 ਜਨਵਰੀ, 2022 ਨੂੰ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗੀ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਅਕਾਦਮੀ ਦੇ ਸੰਵਿਧਾਨ ਅਨੁਸਾਰ ਜਨਰਲ ਕਾਉਂਸਲ ਵਲੋਂ ਪ੍ਰਧਾਨ-1, ਸੀਨੀਅਰ ਮੀਤ ਪ੍ਰਧਾਨ-1, ਮੀਤ ਪ੍ਰਧਾਨ-5, ਜਨਰਲ ਸਕੱਤਰ-1, ਪ੍ਰਬੰਧਕੀ ਬੋਰਡ ਦੇ ਮੈਂਬਰ -15 ਚੁਣੇ ਜਾਣਗੇ . ਡਾ. ਕੁਲਦੀਪ ਸਿੰਘ ਅਤੇ ਹਕੀਕਤ ਸਿੰਘ ਮਾਂਗਟ ਹੋਰਾਂ ਦਸਿਆ ਕਿ ਉਪਰੋਕਤ ਅਹੁਦਿਆਂ ਲਈ ਉਮੀਦਵਾਰ ਆਪੋ-ਆਪਣੇ ਨਾਮਜ਼ਦਗੀ ਪੱਤਰ ਮੁਕੰਮਲ ਕਰਕੇ ਮੈਨੂੰ ਰਜਿਸਟਰਡ ਡਾਕ ਰਾਹੀਂ ਜਾਂ ਹੱਥੀਂ ਮਿਤੀ 16 ਜਨਵਰੀ, 2022 ਤੋਂ 20 ਜਨਵਰੀ, 2022 ਸ਼ਾਮ 4 ਵਜੇ ਤਕ ਨਿਰੰਤਰਤਾ ਫ਼ੀਸ ਰਸੀਦ ਸਮੇਤ ਪਹੁੰਚਾ ਦੇਣ।

ਇਸ ਤੋਂ ਪਿੱਛੋਂ ਪੁੱਜਣ ਵਾਲੇ ਨਾਮਜ਼ਦਗੀ ਪੱਤਰ ਪ੍ਰਵਾਨ ਨਹੀਂ ਕੀਤੇ ਜਾਣਗੇ। ਉਨ੍ਹਾਂ ਦਸਿਆ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ 21 ਜਨਵਰੀ, 2022 ਨੂੰ ਸਵੇਰ, 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪੰਜਾਬੀ ਭਵਨ ਦੇ ਦਫ਼ਤਰ ਵਿੱਚ ਹੋਵੇਗੀ ਅਤੇ ਚੋਣ ਲਈ ਪ੍ਰਵਾਨ ਹੋਏ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।

Facebook Comments

Trending