ਪੰਜਾਬੀ

ਇਯਾਲੀ ਵਲੋਂ ਬੋਪਾਰਾਏ ਕਲਾਂ ‘ਚ ਵਰਕਰਾਂ ਨਾਲ ਚੋਣ ਮੀਟਿੰਗਾਂ

Published

on

ਮੁੱਲਾਂਪੁਰ-ਦਾਖਾ ( ਲੁਧਿਆਣਾ ) :   ਪੰਜਾਬ ਵਿਧਾਨ ਸਭਾ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਵਲੋਂ ਜਨਰਲ ਹਲਕਾ ਦਾਖਾ ਲਈ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਕਈ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋਣ ਬਾਅਦ ਪਿੰਡ ਬੋਪਾਰਾਏ ਕਲਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਨਾਲ ਹਰ ਵੋਟਰ ਤੱਕ ਪਹੁੰਚ ਬਣਾਉਣ, ਵੋਟ ਪੋਲਿੰਗ ਲਈ ਵਿਚਾਰ ਹੋਈ।

ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਾਫ਼ ਸੁਥਰੀ ਤੇ ਪਾਰਦਰਸ਼ੀ ਵੋਟਿੰਗ ਲਈ ਈ.ਵੀ.ਐੱਮ ਮਸ਼ੀਨਾਂ ਦੇ ਨਾਲ ਵੀ.ਵੀ.ਪੈਟ ਪ੍ਰਣਾਲੀ ਰਾਹੀਂ ਵੋਟਾਂ ਦੀ ਸੰਭਾਵਨਾ ਹੈ, ਇਸ ਲਈ ਵਡੇਰੀ ਉਮਰ ਜਾਂ ਘੱਟ ਪੜ੍ਹੇ ਲੋਕਾਂ ਨੂੰ ਈ.ਵੀ.ਐੱਮ ਮਸ਼ੀਨਾਂ ਬਾਰੇ ਨਾਲ ਦੀ ਨਾਲ ਜਾਗਰੂਕ ਕੀਤਾ ਜਾਵੇ। ਇਯਾਲੀ ਨੇ ਕਿਹਾ ਕਿ ਕੋਵਿਡ ਦੇ ਚੱਲਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਹੋਵੇ, ਵੱਡਾ ਇਕੱਠ ਕਰਨ ਤੋਂ ਸੰਕੋਚ ਰਹੇ।

ਵਿਧਾਇਕ ਇਯਾਲੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਚਹੇਤਿਆਂ ਅਤੇ ਚੰਨੀ ਦੇ ਰਿਸ਼ਤੇਦਾਰਾਂ ਵਲੋਂ ਰੇਤ ਦੀ ਮਾਈਨਿੰਗ ਰਾਹੀਂ ਖਜ਼ਾਨੇ ਦੀ ਲੁੱਟ ਬਾਰੇ ਦੱਸਿਆ ਜਾਵੇ। ਇਯਾਲੀ ਨੇ ਕਿਹਾ ਕਿ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਉਣ ਵਾਲੀ ਪੰਜਾਬ ਕਾਂਗਰਸ ਸਰਕਾਰ ਵਲੋਂ ਜਦ ਖਜ਼ਾਨੇ ਦਾ ਮੂੰਹ ਘਰਾਂ ਵੱਲ ਕਰ ਲਿਆ ਤਾਂ ਖਾਲੀ ਹੋਣਾ ਹੀ ਸੀ, ਅਜਿਹਾ ਵੋਟਰ ਨੂੰ ਦੱਸਿਆ ਜਾਵੇ।

ਇਯਾਲੀ ਨਾਲ ਚੋਣ ਮੀਟਿੰਗ ਸਮੇਂ ਪਰੇਮ ਸਿੰਘ ਦਿਓਲ, ਮਾ: ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਮਾ: ਹਰਜਿੰਦਰ ਸਿੰਘ, ਬਾਈ ਮਹਿੰਦਰ ਸਿੰਘ, ਗੁਰਮੇਲ ਸਿੰਘ, ਭਿੰਦਰ ਸਿੰਘ ਦਿਓਲ, ਪੰਚ ਮਨਜੀਤ ਸਿੰਘ, ਅਰਵਿੰਦ ਕੁਮਾਰ, ਪ੍ਰੇਮਜੀਤ ਸਿੰਘ, ਸੁਖਰਾਜ ਸਿੰਘ ਦਿਓਲ ਤੇ ਹੋਰ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.