ਅਪਰਾਧ
ਬਜ਼ੁਰਗ ਵਿਅਕਤੀ ਤੇ ਸ਼ਾਦੀਸ਼ੁਦਾ ਔਰਤ ਸ਼ੱਕੀ ਹਾਲਾਤ ‘ਚ ਹੋਏ ਲਾਪਤਾ
Published
3 years agoon

ਲੁਧਿਆਣਾ : ਮਹਾਨਗਰ ਦੇ ਦੋ ਵੱਖ ਵੱਖ ਇਲਾਕਿਆਂ ਵਿਚ ਕਰੀਬ 80 ਸਾਲ ਦਾ ਬਜ਼ੁਰਗ ਅਤੇ ਸ਼ਾਦੀਸ਼ੁਦਾ ਔਰਤ ਲਾਪਤਾ ਹੋ ਗਏ। ਉਕਤ ਮਾਮਲੇ ਵਿਚ ਥਾਣਾ ਹੈਬੋਵਾਲ ਅਤੇ ਮਾਡਲ ਟਾਊਨ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪਰਚਾ ਦਰਜ ਕਰ ਕੇ ਲਾਪਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਥਾਣਾ ਹੈਬੋਵਾਲ ਪੁਲਿਸ ਨੇ ਬਲੋਕੀ ਰੋਡ ਦੇ ਰਹਿਣ ਵਾਲੇ ਰਵੀ ਕੁਮਾਰ ਦੇ ਬਿਆਨ ਉਪਰ ਪਰਚਾ ਦਰਜ ਕੀਤਾ ਹੈ।
ਰਵੀ ਕੁਮਾਰ ਮੁਤਾਬਕ ਉਸ ਦੇ ਪਿਤਾ ਰਾਮ ਮਿਲਨ (80) ਮੁਦਈ ਦੀ ਭੈਣ ਦੇ ਘਰ ਨੇਤਾਜੀ ਪਾਰਕ ਬਲੋਕੀ ਰੋਡ ਲੁਧਿਆਣਾ ਵਿਖੇ ਮਿਲਣ ਗਏ ਸਨ। ਜਦ ਕਾਫੀ ਦੇਰ ਤਕ ਬਜੁਰਗ ਆਪਣੀ ਧੀ ਦੇ ਘਰ ਨਾ ਪੁੱਜੇ ਤਾਂ ਉਨ੍ਹਾਂ ਬਜ਼ੁਰਗ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਕਿਸੇ ਨੇ ਨਿੱਜੀ ਸੁਆਰਥ ਲਈ ਉਸਦੇ ਬਜ਼ੁਰਗ ਪਿਤਾ ਨੂੰ ਅਗਵਾ ਕਰਕੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ।
ਅਜਿਹੇ ਹੀ ਦੂਸਰੇ ਮਾਮਲੇ ਵਿਚ ਥਾਣਾ ਮਾਡਲ ਟਾਊਨ ਪੁਲਿਸ ਨੇ ਜੰਮੂ ਕਾਲੋਨੀ ਦੇ ਰਹਿਣ ਵਾਲੇ ਦਲਜੀਤ ਸਿੰਘ ਦੇ ਬਿਆਨ ਉਪਰ ਪਰਚਾ ਦਰਜ ਕੀਤਾ ਹੈ। ਦਲਜੀਤ ਸਿੰਘ ਮੁਤਾਬਕ ਉਸ ਦੀ ਪਤਨੀ ਜਸਵਿੰਦਰ ਕੌਰ ਬਿਨਾਂ ਦੱਸੇ ਘਰੋਂ ਚਲੀ ਗਈ ਅਤੇ ਦੇਰ ਸ਼ਾਮ ਤਕ ਵਾਪਸ ਘਰ ਨਾ ਆਈ। ਉਨ੍ਹਾਂ ਆਪਣੇ ਪੱਧਰ ਤੇ ਪਤਨੀ ਦੀ ਭਾਲ ਵਿਚ ਕਾਫੀ ਭੱਜ ਦੌੜ ਵੀ ਕੀਤੀ ਪਰ ਜਦ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਮਾਡਲ ਟਾਊਨ ਪੁਲਿਸ ਕੋਲ ਦਰਜ ਕਰਵਾ ਦਿੱਤੀ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ