ਪੰਜਾਬ ਨਿਊਜ਼

ਵਾਤਾਵਰਨ ਪੱਖੀ ਖੇਤੀ ਖੋਜੀ ਨੂੰ ਆਈ ਸੀ ਏ ਆਰ ਦਾ ਵੱਕਾਰੀ ਐਵਾਰਡ ਮਿਲਿਆ

Published

on

ਲੁਧਿਆਣਾ : ਉੱਘੇ ਖੇਤੀ ਵਿਗਿਆਨੀ, ਡਾ. ਰਾਜਬੀਰ ਸਿੰਘ ਨੂੰ ਆਈ.ਸੀ.ਏ.ਆਰ. ਦੇ “ਰਫੀ ਅਹਿਮਦ ਕਿਦਵਈ ਐਵਾਰਡ ਫਾਰ ਆਊਟਸਟੈਂਡਿੰਗ ਰਿਸਰਚ ਇਨ ਐਗਰੀਕਲਚਰਲ ਸਾਇੰਸਜ਼-2021” ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਬੀਤੇ ਦਿਨੀਂ ਨਵੀਂ ਦਿੱਲੀ ਵਿਖੇ ਆਈ ਸੀ ਏ ਆਰ ਦੇ 94ਵੇਂ ਸਥਾਪਨਾ ਦਿਵਸ ਸਮਾਰੋਹ ਦੀ ਪੂਰਵ ਸੰਧਿਆ ਮੌਕੇ ਪ੍ਰਦਾਨ ਕੀਤਾ ।

ਪੁਰਸਕਾਰ ਵਿੱਚ ਮੋਮੈਂਟੋ, ਸਰਟੀਫਿਕੇਟ ਅਤੇ ਪ੍ਰਸੰਸਾ ਪੱਤਰ ਤੋਂ ਇਲਾਵਾ 5.00 ਲੱਖ ਰੁਪਏ ਨਕਦ ਸ਼ਾਮਿਲ ਹਨ । ਡਾ. ਰਾਜਬੀਰ ਸਿੰਘ ਇਸ ਸਮੇਂ ਆਈ ਸੀ ਏ ਆਰ ਦੇ ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸਨ ਰਿਸਰਚ ਇੰਸਟੀਚਿਊਟ, ਅਟਾਰੀ ਲੁਧਿਆਣਾ ਦੇ ਡਾਇਰੈਕਟਰ ਹਨ। ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ, ਸਿੰਚਾਈ ਦੇ ਪਾਣੀ ਦੇ ਸਰੋਤਾਂ ਦੀ ਸੰਭਾਲ, ਫਸਲੀ ਪੌਸਟਿਕ ਤੱਤਾਂ ਦੇ ਪ੍ਰਬੰਧਨ, ਮੁੱਖ ਫਸਲਾਂ ਵਿੱਚ ਕੀੜੇ ਅਤੇ ਬਿਮਾਰੀਆਂ ਦੇ ਪ੍ਰਕੋਪ, ਜਲਵਾਯੂ ਤਬਦੀਲੀ ਦੇ ਪ੍ਰਭਾਵ ਅਤੇ ਵਾਤਾਵਰਣ ਦੇ ਵਿਗਾੜ ਆਦਿ ਵਰਗੇ ਪ੍ਰਮੁੱਖ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਸਰਗਰਮ ਖੋਜੀ ਹਨ ।

ਇਹ ਪੁਰਸਕਾਰ ਉਹਨਾਂ ਦੇ ਸ਼ਾਨਦਾਰ ਖੋਜ ਕਾਰਜ ਪ੍ਰਮਾਣ ਹੈ । ਉਹਨਾਂ ਨੂੰ ਇਸ ਤੋਂ ਪਹਿਲਾਂ ਖੇਤੀਬਾੜੀ ਵਿਗਿਆਨ ਵਿੱਚ ਸ੍ਰੇਸ਼ਟ ਟੀਮ ਖੋਜ ਲਈ ਨਾਨਾਜੀ ਦੇਸਮੁਖ ਆਈਸੀਏਆਰ ਅਵਾਰਡ (2019), ਆਈਸੀਏਆਰ ਦਾ ਸਵਾਮੀ ਸਹਿਜਾਨੰਦ ਸਰਸਵਤੀ ਆਊਟਸਟੈਂਡਿੰਗ ਸਾਇੰਟਿਸਟ ਅਵਾਰਡ (2016), ਨੈਸਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸਜ (2022) ਦੇ ਫੈਲੋ, ਇੰਡੀਅਨ ਸੁਸਾਇਟੀ ਦੇ ਫੈਲੋ ਵਰਗੇ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Facebook Comments

Trending

Copyright © 2020 Ludhiana Live Media - All Rights Reserved.