ਪੰਜਾਬੀ

ਕਿਡਨੀ ਦੀ ਪੱਥਰੀ ਤੋਂ ਰਾਹਤ ਦਿਵਾਉਂਦਾ ਹੈ ਪਪੀਤੇ ਦਾ ਸੇਵਨ !

Published

on

ਪਪੀਤਾ ਇਕ ਅਜਿਹਾ ਫਲ ਹੈ ਜੋ ਸਾਨੂੰ ਪੂਰੇ ਸਾਲ ਵਿਚ ਆਸਾਨੀ ਨਾਲ ਮਿਲ ਜਾਂਦਾ ਹੈ । ਪਪੀਤਾ ਜਿੰਨਾਂ ਹੀ ਸਵਾਦ ਹੁੰਦਾ ਹੈ ਇਹ ਉਨਾਂ ਹੀ ਸਾਡੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਪਪੀਤੇ ਦਾ ਰਸ ਵੀ ਬਹੁਤ ਫਾਇਦੇਮੰਦ ਹੈ ਅਤੇ ਇਸਦੇ ਬੀਜਾਂ ਦੇ ਵੀ ਬਹੁਤ ਸਾਰੇ ਉਪਯੋਗ ਹਨ। ਪਪੀਤਾ ਸਾਡੇ ਵਾਲਾਂ ਅਤੇ ਤਵਚਾ ਲਈ ਵੀ ਬਹੁਤ ਚੰਗਾ ਹੁੰਦਾ ਹੈ ਪਪੀਤੇ ਦਾ ਉਪਯੋਗ ਸਲਾਦ ਦੇ ਰੂਪ ਵਿਚ ਵੀ ਕੀਤਾ ਜਾ ਸਕਦਾ ਹੈ। ਫਾਈਬਰ ਨਾਲ ਭਰਪੂਰ ਪਪੀਤਾ ਕਬਜ਼ ਵਰਗੀਆਂ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਪਪੀਤੇ ਦੀ ਲਗਾਤਾਰ ਵਰਤੋਂ ਨਾਲ ਮੋਟਾਪਾ ਘੱਟ ਹੋ ਸਕਦਾ ਹੈ। ਇਨ੍ਹਾਂ ਹੀ ਨਹੀਂ ਪਪੀਤਾ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦਗਾਰ ਹੈ।

ਪਪੀਤੇ ‘ਚ ਜ਼ਿਆਦਾ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ। ਜੋ ਖਾਣਾ ਪਚਾਉਣ ਤੇ ਸਰੀਰ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ। ਪਪੀਤਾ ਕੈਲੇਸਟ੍ਰੋਲ ਘੱਟ ਕਰਨ ‘ਚ ਸਹਾਇਕ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕੈਲੇਸਟ੍ਰੋਲ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਲਈ ਪਪੀਤਾ ਕਾਫ਼ੀ ਅਸਰਦਾਰ ਸਾਬਤ ਹੋ ਸਕਦਾ ਹੈ। ਪਪੀਤੇ ‘ਚ ਵਿਟਾਮਿਨ ਸੀ ਹੁੰਦਾ ਹੈ। ਸ਼ੂਗਰ ਦੇ ਪੀੜਿਤ ਵਿਅਕਤੀਆਂ ਲਈ ਪਪੀਤਾ ਇੰਸੂਲਿਨ ਦਾ ਕੰਮ ਕਰਦਾ ਹੈ। ਪਪੀਤਾ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਣ ਵਿਚ ਮੱਦਦਗਾਰ ਹੈ।ਜੇਕਰ ਸਵਸਥ ਵਿਅਕਤੀ ਇਸਦਾ ਸੇਵਨ ਕਰੇ ਤਾਂ ਉਸਨੂੰ ਸ਼ੂਗਰ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੁੰਦੀ ਹੈ।

Papaya health benefitsਜੇਕਰ ਤੁਹਾਡੇ ਕਿਡਨੀ ਵਿਚ ਪਥਰੀ ਹੈ ਤਾਂ ਹਰ-ਰੋਜ ਪਪੀਤਾ ਖਾਓ ਅਤੇ ਪਪੀਤੇ ਦੇ ਬੀਜ ਪੀਸ ਕੇ ਰੋਜ਼ਾਨਾ ਸਵੇਰੇ-ਸ਼ਾਮ ਗੁਣਗੁਨੇ ਪਾਣੀ ਨਾਲ ਸੇਵਨ ਕਰੋ। ਪਪੀਤਾ ਕਿਡਨੀ ਦੀ ਪਥਰੀ ਬਾਹਰ ਕੱਢਣ ਵਿਚ ਇਕ ਦਵਾ ਦਾ ਕੰਮ ਕਰਦਾ ਹੈ। ਪਪੀਤੇ ਵਿਚ ਵਿਟਾਮਿਨ A ,ਪ੍ਰੋਟੀਨ, ਪ੍ਰੋਟਿਯੋਲਿਟਿਕ ਇੰਜਾਇਮ ਅਤੇ ਕਲੋਰੀ ਬਹੁਤ ਮਾਤਰਾ ਵਿਚ ਮੌਜੂਦ ਹੈ। ਕੱਚਾ ਪਪੀਤਾ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਬਹੁਤ ਲਾਭਦਾਇਕ ਹੈ। ਅਕਸਰ ਡਾਕਟਰ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਪਪੀਤਾ ਅਤੇ ਗਾਜਰ ਖਾਣ ਦੀ ਸਲਾਹ ਦਿੰਦੇ ਹਨ ਅਤੇ ਪਪੀਤਾ ਅੱਖਾਂ ਦੇ ਲਈ ਬਹੁਤ ਉੱਤਮ ਮੰਨਿਆਂ ਜਾਂਦਾ ਹੈ।

ਕੈਂਸਰ ਦੇ ਪੀੜਿਤ ਰੋਗੀਆਂ ਦੇ ਲਈ ਪਪੀਤਾ ਖਾਣਾ ਬਹੁਤ ਹੀ ਲਾਭਦਾਇਕ ਹੈ ਅਤੇ ਪਪੀਤੇ ਦੇ ਬੀਜ ਸੁਕਾ ਕੇ ਅਤੇ ਪਾਊਡਰ ਬਣਾ ਕੇ ਰੱਖ ਲਵੋ। ਰੋਜ਼ਾਨਾ ਅੱਧਾ ਚਮਚ 1 ਗਿਲਾਸ ਪਾਣੀ ਨਾਲ ਸੇਵਨ ਕਰਨ ਨਾਲ ਕੈਂਸਰ ਵਿਚ ਬਹੁਤ ਸੁਧਾਰ ਆ ਜਾਂਦਾ ਹੈ। ਪਪੀਤੇ ‘ਚ ਬਹੁਤ ਸਾਰੇ ਗੁਣ ਹੁੰਦੇ ਹਨ। ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਪਪੀਤਾ ਖਾਣ ਨਾਲ ਪੇਟ ਨਾਲ ਸਬੰਧਿਤ ਸਾਰਿਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

Facebook Comments

Trending

Copyright © 2020 Ludhiana Live Media - All Rights Reserved.