Connect with us

ਪੰਜਾਬੀ

ਮਾਲਵਾ ਖਾਲਸਾ ਸਕੂਲ ‘ਚ ਮਨਾਇਆ ਧਰਤੀ ਦਿਵਸ

Published

on

Earth Day celebrated at Malwa Khalsa School

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਲੁਧਿਆਣਾ ਵਿਖੇ ਸਮੂਹ ਵਿਦਿਆਰਥੀਆਂ ਦੁਆਰਾ ਮੈਨੇਜਰ ਡਾ ਕੰਵਲਪ੍ਰੀਤ ਕੌਰ ਦੇ ਮਾਰਗ ਦਰਸ਼ਨ ਹੇਠ ਧਰਤੀ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ ਮਨੋਜ ਕੁਮਾਰ, ਪਰਮਬੀਰ ਸਿੰਘ, ਹਰਪ੍ਰੀਤ ਕੌਰ, ਪਿੰਕੀ, ਪਾਰੁਲ, ਮਨਵੀਰ ਕੌਰ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ

ਪ੍ਰਿੰਸੀਪਲ ਕਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਧਰਤੀ ਦਿਵਸ ਦੀ ਮਹੱਤਤਾ ਦੇ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਵਿਦਿਆਰਥੀਆਂ ਨੂੰ ਆਉਣ ਵਾਲੀ ਪੀੜ੍ਹੀਆਂ ਦੇ ਲਈ ਵਧੀਆ ਵਾਤਾਵਰਣ ਛੱਡ ਕੇ ਜਾਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਤਾਵਰਨ ਨੂੰ ਕਿਸ ਤਰ੍ਹਾਂ ਸਾਫ ਤੇ ਸੁਥਰਾ ਰੱਖਿਆ ਜਾ ਸਕਦਾ ਹੈ ਉਸ ਸਬੰਧੀ ਜਾਣਕਾਰੀ ਦਿੱਤੀ।

ਵਿਦਿਆਰਥੀਆਂ ਨੇ ਇਸ ਮੌਕੇ ਵਾਤਾਵਰਣ ਨੂੰ ਬਚਾਉਣ ਦੇ ਸੰਦੇਸ਼ ਦੇਣ ਲਈ ਪੋਸਟਰ ਬਣਾਉਣ ਅਤੇ ਭਾਸ਼ਣ ਪ੍ਰਤੀਯੋਗਤਾ ਵਿਚ ਭਾਗ ਲਿਆ । ਐੱਨਸੀਸ, ਐੱਨਐੱਸਐੱਸ ਦੇ ਵਿਦਿਆਰਥੀਆਂ ਦੇ ਨਾਲ- ਨਾਲ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਵੀ ਧਰਤੀ ਨੂੰ ਹਰਾ ਭਰਾ ਰੱਖਣ ਦੇ ਲਈ ਬੂਟੇ ਲਾ ਕੇ ਧਰਤੀ ਦਿਵਸ ਨੂੰ ਯਾਦਗਾਰ ਬਣਾਇਆ ।

Facebook Comments

Trending