Connect with us

ਅਪਰਾਧ

ਰਾਹ ਜਾਂਦੀ ਬਜ਼ੁਰਗ ਕੋਲੋਂ ਝਪਟੀ ਕੰਨ ਦੀ ਵਾਲੀ, ਤਫ਼ਤੀਸ਼ ਦੌਰਾਨ ਗ੍ਰਿਫ਼ਤਾਰ

Published

on

Earrings from an elderly man passing by

ਲੁਧਿਆਣਾ : ਸਥਾਨਕ ਕਾਕੋਵਾਲ ਰੋਡ ਤੋਂ ਪੇੈਦਲ ਜਾ ਰਹੀ ਬਜ਼ੁਰਗ ਕੋਲੋਂ ਮੋਟਰਸਾਈਕਲ ਸਵਾਰ ਬਦਮਾਸ਼ ਨੇ ਕੰਨਾਂ ਦੀ ਵਾਲੀ ਝਪਟ ਲਈ। ਉਕਤ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਵਾਰਦਾਤ ਦੀ ਸ਼ਿਕਾਰ ਹੋਈ ਧੰਨ ਦੇਵੀ ਦੇ ਬਿਆਨ ਉਪਰ ਪਰਚਾ ਦਰਜ ਕਰਨ ਮਗਰੋਂ ਤਫਤੀਸ਼ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਿੰਡ ਚੂਹੜਵਾਲ ਦੇ ਰਹਿਣ ਵਾਲੇ ਤੇਜਾ ਸਿੰਘ ਦੇ ਰੂਪ ਵਿਚ ਹੋਈ ਹੈ।

ਥਾਣਾ ਬਸਤੀ ਜੋਧੇਵਾਲ ਦੇ ਸਹਾਇਕ ਥਾਣੇਦਾਰ ਸੁਰਿੰਦਰ ਕੁਮਾਰ ਮੁਤਾਬਕ ਸਵੇਰੇ ਕਰੀਬ ਦੱਸ ਵਜੇ ਦੇ ਕਰੀਬ ਨਿਊ ਬਸੰਤ ਵਿਹਾਰ ਨੂਰਵਾਲਾ ਰੋਡ ਦੀ ਰਹਿਣ ਵਾਲੀ ਧੰਨ ਦੇਵੀ (58) ਮਾਰਕੀਟ ਤੋਂ ਪੈਦਲ ਆਪਣੇ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਜਦ ਉਹ ਬਾਵਾ ਕੌਂਸਲਰ ਤੇ ਦਫਤਰ ਕੋਲੋਂ ਲੰਘ ਰਹੀ ਸੀ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਨੇ ਉਸ ਦੇ ਕੰਨ ਵਿੱਚ ਪਾਈ ਕਰੀਬ ਪੰਜ ਗਰਾਮ ਦੀ ਸੋਨੇ ਦੀ ਵਾਲੀ ਝਪਟ ਲਈ ਸੀ।

Facebook Comments

Trending