Connect with us

ਪੰਜਾਬੀ

ਦੁੱਧ ‘ਚ ਉਬਾਲ ਕੇ ਪੀਓ ਸੁੱਕੀ ਅਦਰਕ, ਸਿਹਤ ਨੂੰ ਹੋਣਗੇ ਕਈ ਫਾਇਦੇ

Published

on

Drink dry ginger boiled in milk, it will have many health benefits

ਜੇਕਰ ਦੁੱਧ ਵਿਚ ਸੁੱਕੀ ਅਦਰਕ ਨੂੰ ਉਬਾਲ ਕੇ ਪੀਤਾ ਜਾਵੇ ਤਾਂ ਇਸ ਨਾਲ ਸਿਹਤ ਨੂੰ ਕਈ ਤਰੀਕੇ ਨਾਲ ਫਾਇਦਾ ਪਹੁੰਚ ਸਕਦਾ ਹੈ। ਸੁੱਕੀ ਅਦਰਕ ਤੇ ਦੁੱਧ ਨੂੰ ਉਬਾਲਣ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਦੂਰ ਹੋ ਸਕਦੀ ਹੈ। ਇਨ੍ਹਾਂ ਦੇ ਅੰਦਰ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਜੋ ਸਿਹਤ ਨੂੰ ਫਾਇਦਾ ਪਹੁੰਚਾ ਸਕਦੇ ਹਨ। ਅਜਿਹੇ ਵਿਚ ਇਨ੍ਹਾਂ ਦੇ ਫਾਇਦਿਆਂ ਬਾਰੇ ਪਤਾ ਹੋਣਾ ਜ਼ਰੂਰੀ ਹੈ।

ਦੁੱਧ ਦੇ ਨਾਲ ਅਦਰਕ ਲੈਣ ਨਾਲ ਨਾ ਸਿਰਫ ਸਰੀਰ ਦੀ ਸੋਜਿਸ਼ ਨੂੰ ਦੂਰ ਕੀਤਾ ਜਾ ਸਕਦਾ ਹੈ ਸਗੋਂ ਇਹ ਹਰ ਤਰ੍ਹਾਂ ਦੇ ਦਰਦ ਨੂੰ ਵੀ ਦੂਰ ਕਰਨ ਵਿਚ ਵੀ ਉਪਯੋਗੀ ਹੈ। ਦੱਸ ਦੇਈਏ ਕਿ ਸੁੱਕੀ ਅਦਰਕ ਦੇ ਅੰਦਰ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਸੋਜਿਸ਼ ਨੂੰ ਦੂਰ ਕਰਨ ਵਿਚ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਸੁੱਕੀ ਅਦਰਕ ਨੂੰ ਦੁੱਧ ਵਿਚ ਉਬਾਲ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲ ਸਕਦੀ ਹੈ। ਗੈਸ ਦੇ ਨਾਲ-ਨਾਲ ਕੁਝ ਲੋਕਾਂ ਨੂੰ ਹਾਰਟ ਬਰਨ ਦੀ ਸਮੱਸਿਆ ਵੀ ਹੁੰਦੀ ਹੈ। ਅਜਿਹੇ ਵਿਚ ਇਸ ਸਮੱਸਿਆ ਨੂੰ ਦੂਰ ਕਰਨ ਵਿਚ ਵੀ ਦੁੱਧ ਤੇ ਸੁੱਕੀ ਅਦਰਕ ਤੁਹਾਡੇ ਬੇਹੱਦ ਕੰਮ ਆ ਸਕਦੀ ਹੈ। ਸਰਦੀ ਤੇ ਜ਼ੁਕਾਮ ਤੋਂ ਰਾਹਤ ਦਿਵਾਉਣ ਵਿਚ ਹੀ ਸੁੱਕੀ ਅਦਰਕ ਦਾ ਇਸਤੇਮਾਲ ਬੇਹੱਦ ਉਪਯੋਗੀ ਸਾਬਤ ਹੋ ਸਕਦਾ ਹੈ, ਸੁੱਕੀ ਅਦਰਕ ਗਲੇ ਦੇ ਇੰਫੈਕਸ਼ਨ ਨੂੰ ਵੀ ਦੂਰ ਕਰਨ ਵਿਚ ਇਸਤੇਮਾਲ ਹੁੰਦੀ ਹੈ।

ਸਰੀਰ ਦੀ ਇਮਊਨਿਟੀ ਨੂੰ ਵੀ ਮਜ਼ਬੂਤ ਰੱਖਣ ਵਿਚ ਦੁੱਧ ਤੇ ਸੁੱਕੀ ਅਦਰਕ ਤੁਹਾਡੇ ਕੰਮ ਆ ਸਕਦੀਹੈ। ਸੁੱਕੀ ਅੰਦਰ ਦੇ ਅੰਦਰ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ। ਸੁੱਕੀ ਅਦਰਕ ਨੂੰ ਦੁੱਧ ਵਿਚ ਉਬਾਲ ਕੇ ਲੈਣ ਨਾਲ ਡਾਇਬਟੀਜ਼ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿਚ ਫਾਇਦੇਮੰਦ ਸਾਬਤ ਹੋ ਸਕਦੀ ਹੈ।

Facebook Comments

Trending