ਪੰਜਾਬੀ

ਲੁਧਿਆਣਾ ‘ਚ ਅਟਲ ਅਪਾਰਟਮੈਂਟ ਯੋਜਨਾ ਦੇ 576 ਫਲੈਟਾਂ ਦਾ ਡਰਾਅ ਅੱਜ, ਜਾਣੋ ਕਦੋਂ ਤੱਕ ਤਿਆਰ ਹੋ ਜਾਵੇਗਾ

Published

on

ਲੁਧਿਆਣਾ : ਨਗਰ ਸੁਧਾਰ ਟਰੱਸਟ ਦੀ ਅਟਲ ਅਪਾਰਟਮੈਂਟ ਸਕੀਮ ਤਹਿਤ 576 ਫਲੈਟਾਂ ਦਾ ਡਰਾਅ ਅੱਜ ਵੀਰਵਾਰ ਨੂੰ ਕੱਢਿਆ ਜਾ ਰਿਹਾ ਹੈ। ਪਿਛਲੇ 3 ਸਾਲਾਂ ਤੋਂ ਲੋਕ ਇਸ ਡਰਾਅ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਫਲੈਟਾਂ ਲਈ ਕੁੱਲ 1027 ਲੋਕਾਂ ਨੇ ਅਰਜ਼ੀ ਦਿੱਤੀ ਸੀ। 155 ਬਿਨੈਕਾਰਾਂ ਦੇ ਨਾਮ ਡਰਾਅ ਸੂਚੀ ਤੋਂ ਬਾਹਰ ਰੱਖੇ ਗਏ ਹਨ। ਇਨ੍ਹਾਂ ਬਿਨੈਕਾਰਾਂ ਨੇ ਅਪਲਾਈ ਕਰਦੇ ਸਮੇਂ ਕੁਝ ਗਲਤੀਆਂ ਕੀਤੀਆਂ ਸਨ, ਜਿਸ ਕਾਰਨ ਇਨ੍ਹਾਂ ਦਾ ਨਾਂ ਡਰਾਅ ਲਿਸਟ ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਅੱਜ ਵੀਰਵਾਰ ਨੂੰ ਡਰਾਅ ਵਿੱਚ ਸਫਲ ਹੋਣ ਵਾਲੇ ਬਿਨੈਕਾਰਾਂ ਨੂੰ ਫਲੈਟ ਵਿੱਚ ਜਾਣ ਲਈ ਤਿੰਨ ਸਾਲਾਂ ਤੱਕ ਉਡੀਕ ਕਰਨੀ ਪਵੇਗੀ। ਕਿਉਂਕਿ ਟਰੱਸਟ ਦੀ ਤਰਫੋਂ, ਇਹ ਫਲੈਟ ਤਿਆਰ ਹੋ ਕੇ ਤਿੰਨ ਸਾਲਾਂ ਦੇ ਅੰਦਰ-ਅੰਦਰ ਲੋਕਾਂ ਨੂੰ ਦੇ ਦਿੱਤੇ ਜਾਣਗੇ। ਆਮ ਲੋਕਾਂ ਤੋਂ ਰਜਿਸਟ੍ਰੇਸ਼ਨ ਲਈ 10 ਹਜ਼ਾਰ ਰੁਪਏ ਰੱਖੇ ਗਏ ਸਨ। ਇਸ ਯੋਜਨਾ ਲਈ ਲਗਭਗ 40,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਜਦੋਂ ਫਲੈਟ ਲਈ ਅਰਜ਼ੀ ਦੇਣ ਦੀ ਗੱਲ ਆਈ ਤਾਂ ਇਸ ਲਈ ਸਿਰਫ 1027 ਲੋਕਾਂ ਨੇ ਅਰਜ਼ੀ ਦਿੱਤੀ ਸੀ।

ਇਸ ਚ ਐੱਚਆਈਜੀ ਦੇ 336 ਫਲੈਟਾਂ ਲਈ 821 ਲੋਕਾਂ ਨੇ ਅਪਲਾਈ ਕੀਤਾ ਹੈ, ਜਦਕਿ ਐਮਆਈਜੀ ਦੇ 240 ਫਲੈਟਾਂ ਲਈ ਸਿਰਫ 151 ਲੋਕਾਂ ਨੇ ਹੀ ਅਪਲਾਈ ਕੀਤਾ ਹੈ। ਇਸ ਲਈ 151 ਬਿਨੈਕਾਰਾਂ ਨੂੰ ਬਿਨਾਂ ਡਰਾਅ ਦੇ ਫਲੈਟ ਮਿਲਣਗੇ। ਐੱਚ ਆਈ ਜੀ ਫਲੈਟ ਲਈ ਟਰੱਸਟ ਨੇ 47 ਲੱਖ ਰੁਪਏ ਦੀ ਕੀਮਤ ਰੱਖੀ ਸੀ, ਜਦਕਿ ਐੱਮ ਆਈ ਜੀ ਫਲੈਟ ਲਈ 35 ਲੱਖ ਰੁਪਏ ਰੱਖੇ ਗਏ ਸਨ।

ਐਚਆਈਜੀ ਫਲੈਟ ਲਈ ਅਰਜ਼ੀ ਦੇਣ ਸਮੇਂ ਟਰੱਸਟ ਨੇ 2.40 ਲੱਖ ਰੁਪਏ ਦੀ ਰਕਮ ਰੱਖੀ ਸੀ, ਜਦੋਂ ਕਿ ਐਮਆਈਜੀ ਲਈ ਇਹ ਰਕਮ 1.07 ਲੱਖ ਰੁਪਏ ਸੀ। ਪਿਛਲੇ ਤਿੰਨ ਸਾਲਾਂ ਤੋਂ ਬਿਨੈਕਾਰ ਡਰਾਅ ਦੀ ਉਡੀਕ ਕਰ ਰਹੇ ਹਨ। ਆਖਰਕਾਰ ਅੱਜ 16 ਜੂਨ ਨੂੰ ਟਰੱਸਟ ਨਹਿਰੂ ਸਿਧਾਂਤ ਕੇਂਦਰ ਵਿੱਚ ਇੱਕ ਡਰਾਅ ਕੱਢ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.