Connect with us

ਪੰਜਾਬੀ

ਦਿ੍ਸ਼ਟੀ ਡਾ ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ‘ਚ ਮਨਾਈ ਗਾਂਧੀ ਜੈਅੰਤੀ

Published

on

Dr. RC Jain Innovative Public School celebrated Gandhi Jayanti

ਲੁਧਿਆਣਾ : ਦਿ੍ਸ਼ਟੀ ਡਾ ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ, ਲੁਧਿਆਣਾ ਵਿਖੇ ਇਕ ਵਿਸ਼ੇਸ਼ ਸਭਾ ਵਿਚ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਰਾਸ਼ਟਰਪਿਤਾ-ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਹਾਤਮਾ ਗਾਂਧੀ ਦਾ ਪਸੰਦੀਦਾ ਗੀਤ ਰਹੇ ਭਜਨ ‘ਰਘੁਪਤੀ ਰਾਘਵ’ ਦੇ ਉਚਾਰਨ ਨਾਲ ਕੀਤੀ ਗਈ |

ਇੱਕ ਵਿਦਿਆਰਥੀ ਦੁਆਰਾ ਆਪਣੇ ਜੀਵਨ ਦੇ ਤਜ਼ਰਬਿਆਂ ਦੇ ਹਵਾਲੇ ਨਾਲ ਗਾਂਧੀਵਾਦੀ ਸਿਧਾਂਤਾਂ ਨੂੰ ਉਜਾਗਰ ਕਰਦਿਆਂ ਇੱਕ ਭਾਸ਼ਣ ਦਿੱਤਾ ਗਿਆ। ਅੰਤ ਵਿਚ ਵਿਦਿਆਰਥੀਆਂ ਵਲੋਂ ਸਾਬਰਮਤੀ ਕੇ ਸੰਤ ਗੀਤ ਤੇ ਖ਼ੂਬਸੂਰਤ ਡਾਂਸ ਪੇਸ਼ ਕੀਤਾ ਗਿਆ । ਸਕੂਲ ਦੀ ਪ੍ਰਿੰਸੀਪਲ ਡਾ ਮਨੀਸ਼ਾ ਗੰਗਵਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮਹਾਤਮਾ ਗਾਂਧੀ ਦੇ ਨਕਸ਼ੇ ਕਦਮਾਂ ‘ਤੇ ਚੱਲਣ ਅਤੇ ਸੱਚ ਅਤੇ ਅਹਿੰਸਾ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ‘ਚ ਗ੍ਰਹਿਣ ਕਰਨ।

Facebook Comments

Trending