Connect with us

ਪੰਜਾਬੀ

ਐੱਮ ਜੀ ਐੱਮ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

Published

on

Diwali celebrated at MGM Public School

ਲੁਧਿਆਣਾ :   ਐੱਮ ਜੀ ਐੱਮ ਪਬਲਿਕ ਸਕੂਲ ਦੇ ਵਿਹੜੇ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਸਵੇਰ ਦੀ ਸਭਾ ਨੂੰ ਭਾਸ਼ਣ, ਕਵਿਤਾ ਅਤੇ ਡਾਂਸ ਵਰਗੀਆਂ ਗਤੀਵਿਧੀਆਂ ਨਾਲ ਸਜਾਇਆ ਗਿਆ, ਜੋ ਇਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕਰ ਰਹੇ ਸਨ । ਵਿਦਿਆਰਥੀਆਂ ਨੇ ਆਪਣੇ ਭਾਸ਼ਣ ਰਾਹੀਂ ਸਮਝਾਇਆ ਕਿ ਇਹ ਤਿਉਹਾਰ ਰਾਵਣ ਤੇ ਭਗਵਾਨ ਰਾਮ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਵਿਦਿਆਰਥੀਆਂ ਨੇ ਆਪਣੀਆਂ ਜਮਾਤਾਂ ਨੂੰ ਖ਼ੂਬਸੂਰਤੀ ਨਾਲ ਸਜਾਇਆ । ਵਿਦਿਆਰਥੀਆਂ ਨੇ ਕੁਕਿੰਗ ਵਿਦਾਊਟ ਫਾਇਰ, ਦੀਵਾਲੀ ਦੇ ਪੋਸਟਰ ਅਤੇ ਰੰਗੋਲੀ ਬਣਾਉਣ ਵਰਗੀਆਂ ਗਤੀਵਿਧੀਆਂ ਵਿੱਚ ਆਪਣੀ ਬਹੁਤ ਦਿਲਚਸਪੀ ਦਿਖਾਈ ਅਤੇ ਨਾਲ ਹੀ ਆਪਣੇ ਸੁਹਜ-ਆਤਮਕ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ।

ਸਕੂਲ ਵੱਲੋਂ ਵਿਦਿਆਰਥੀਆਂ ਨੂੰ ਦਿਆਲੂ ਅਤੇ ਪਰਉਪਕਾਰੀ ਬਣਾਉਣ ਲਈ ਸ਼ੇਅਰਿੰਗ ਐਂਡ ਕੇਅਰਿੰਗ ਮੁਹਿੰਮ ਦਾ ਆਯੋਜਨ ਵੀ ਕੀਤਾ ਗਿਆ। ਵਿਦਿਆਰਥੀਆਂ ਨੂੰ ਸਾਂਝਤਾ ਦੀ ਭਾਵਨਾ ਦੇ ਗੁਣ ਗ੍ਰਹਿਣ ਕਰਨ ਲਈ ਬਾਲ ਭਵਨ ਦਾ ਦੌਰਾ ਕਰਵਾਇਆ ਗਿਆ। ਜਿੱਥੇ ਵਿਦਿਆਰਥੀਆਂ ਵੱਲੋਂ ਬੱਚਿਆਂ ਨੂੰ ਕੱਪੜੇ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ।

ਸਕੂਲ ਦੇ ਡਾਇਰੈਕਟਰ ਗੱਜਣ ਸਿੰਘ ਥਿੰਦ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਲੋਕਾਂ ਨਾਲ ਹਮਦਰਦੀ ਪੈਦਾ ਕਰਕੇ ਸਕਾਰਾਤਮਕਤਾ ਨਾਲ ਭਰਪੂਰ ਸਮਾਜ ਦੀ ਸ਼ੁਰੂਆਤ ਕਰ ਸਕਦੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਰਹਿਕੇ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।

ਸਕੂਲ ਦੇ ਪਿ੍ੰਸੀਪਲ ਕਸ਼ਿਸ਼ ਨਾਗਵਾਨੀ ਨੇ ਦੀਵਾਲੀ ਦੀ ਮਹੱਤਤਾ ਨੂੰ ਆਪਣੇ ਭਾਸ਼ਣ ਰਾਹੀਂ ਸਮਝਾਇਆ ਅਤੇ ਵਿਦਿਆਰਥੀਆਂ ਨੂੰ ਨੈਤਿਕਤਾ ਨੂੰ ਉੱਚਾ ਰੱਖਦੇ ਹੋਏ ਕਿਸੇ ਵੀ ਮੁਸ਼ਕਲ ਤੇ ਜਿੱਤ ਪ੍ਰਾਪਤ ਕਰਨ ਲਈ ਭਗਵਾਨ ਰਾਮ ਦੇ ਗੁਣ ਪੈਦਾ ਕਰਨ ਲਈ ਪੇ੍ਰਿਤ ਕੀਤਾ।

Facebook Comments

Trending