Connect with us

ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਲਗਾਇਆ ਦਿਵਾਲੀ ਮੇਲਾ

Published

on

Diwali Mela organized in International Public School

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ ਸੰਧੂ ਨਗਰ, ਲੁਧਿਆਣਾ ‘ਚ ਦਿਵਾਲੀ ਮੇਲਾ ਲਗਾਇਆ ਗਿਆ। ਇਸ ਮੌਕੇ ਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਦੁਆਰਾ ਅਯੋਧਿਆ ਦਾ ਦ੍ਰਿਸ਼ ਰਾਮ ਦਰਬਾਰ ਬਣਾ ਕੇ ਪੇਸ਼ ਕੀਤਾ । ਸਕੂਲ ਦੇ ਬੱਚਿਆਂ ਦੁਆਰਾ ਸ਼ਬਦ ਗਾਇਆ ਗਿਆ । ਸਕੂਲ ਦੇ ਬੱਚਿਆਂ ਨੇ ਕਲਾ ਖੇਤਰ ਵਿੱਚ ਆਪਣੀ ਰੁਚੀ ਵਿਖਾ ਕੇ ਇਸ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ। ਕਲਾ ਖੇਤਰ ਵਿੱਚ ਬੱਚਿਆਂ ਨੇ ਵੱਖ ਵੱਖ ਤਰ੍ਹਾਂ ਦੀਆਂ ਸਜਾਵਟੀ ਚੀਜਾਂ ਬਣਾ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਬੱਚਿਆਂ ਨੂੰ ਆਪਣੀ ਕਲਾ ਨਿਖਾਰਨ ਦਾ ਮੌਕਾ ਮਿਲਿਆ ।

ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਸੁਮਨ ਅਰੋੜਾ ਨੇ ਬੱਚਿਆਂ ਦੁਆਰਾ ਪੇਸ਼ ਟੈਟੂ ਕਾਰਨਰ, ਖਾਣ-ਪੀਣ ਅਤੇ ਫਨ ਗੇਮਸ ਨੂੰ ਦੇਖਕੇ ਉਹਨਾਂ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਅਜਿਹੇ ਮੌਕਿਆਂ ਚ ਭਾਗ ਲੈਣਾ ਚਾਹੀਦਾ ਹੈ। ਸਕੂਲ ਦੀ ਮੁੱਖ ਅਧਿਆਪਕਾ ਨੇ ਇਸ ਮੌਕੇ ਤੇ ਬੱਚਿਆਂ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਗ੍ਰੀਨ ਦਿਵਾਲੀ ਮਨਾਉਣ ਨੂੰ ਕਿਹਾ ।

Facebook Comments

Trending