Connect with us

ਖੇਡਾਂ

ਜ਼ਿਲ੍ਹਾ ਲੁਧਿਆਣਾ ਅੰਡਰ-14 ਬਾਸਕਟਬਾਲ ਚੈਂਪੀਅਨਸ਼ਿਪ ਦੇ ਟੂਰਨਾਮੈਂਟ ਸਮਾਪਤ

Published

on

District Ludhiana Under-14 Basketball Championship tournament concluded

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਅੰਡਰ-14 ਬਾਸਕਟਬਾਲ ਚੈਂਪੀਅਨਸ਼ਿਪ ਦੇ ਟੂਰਨਾਮੈਂਟ ਦੀ ਸਮਾਪਤੀ ਹੋਈ। ਵੱਖ-ਵੱਖ ਸਕੂਲਾਂ ਤੋਂ ਭਾਗ ਲੈਣ ਵਾਲੀਆਂ ਟੀਮਾਂ ਵਿਚ ਭਾਰੀ ਉਤਸ਼ਾਹ ਸੀ। ਇਸ ਮੌਕੇ ਜ਼ਿਲ੍ਹਾ ਬਾਸਕਿਟਬਾਲ ਐਸੋਸੀਏਸ਼ਨ ਦੇ ਅਧਿਕਾਰੀ ਤੇਜਾ ਸਿੰਘ ਧਾਲੀਵਾਲ, ਵਿਜੈ ਚੋਪੜਾ ਸਮੇਤ ਸਾਰੇ ਪੀਬੀਏ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਡੀ.ਬੀ.ਏ. ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਡਰ-14 ਦੀਆਂ ਸਾਰੀਆਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ 27-05-2023 ਨੂੰ ਇਨਾਮ ਦਿੱਤੇ ਜਾਣਗੇ।

ਲੜਕੇ ਅਤੇ ਲੜਕੀਆਂ ਦੋਵਾਂ ਲਈ ਅੰਡਰ-16 ਟੀਮਾਂ ਦੇ ਮੈਚ ਵੀ 27 ਨੂੰ ਸਮਾਪਤ ਕੀਤੇ ਜਾਣਗੇ, ਜਿਸ ਲਈ ਟੂਰਨਾਮੈਂਟ ਅੱਜ ਸ਼ੁਰੂ ਹੋਵੇਗਾ। ਅੰਡਰ-14 ਲੜਕੇ ਮਲਟੀਪਰਪਜ਼ ਕਲੱਬ ਪਹਿਲਾ ਸਥਾਨ, DAV ਥੰਡਰਜ਼ ਦੂਜਾ ਸਥਾਨ (ਰਨਰ ਅੱਪ), ਗਰੀਨ ਲੈਂਡ ਸਿਵਲ ਸਿਟੀ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਗੁਰੂ ਨਾਨਕ ਕਲੱਬ ਨੇ ਪਹਿਲਾਂ, DAV ਥੰਡਰਜ਼ ਨੇ ਦੂਜਾ (ਰਨਰ ਅੱਪ) ਅਤੇ ਯੂਨੀਰਾਈਜ਼ ਵਰਲਡ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।

Facebook Comments

Trending