Connect with us

ਪੰਜਾਬੀ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਤਹਿਤ, ਸਵੀਪ ਰਥ ਨੂੰ ਹਰੀ ਝੰਡੇ ਦੇ ਕੇ ਕੀਤਾ ਰਵਾਨਾ

Published

on

District Electoral Officer launches Sweep Rath with Voter Awareness Campaign

ਲੁਧਿਆਣਾ :   ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ ਵਲੋ ਵੋਟਰ ਜਾਗਰੂਕਤਾ ਲਈ ਤਿਆਰ ਕੀਤੇ ਗਏ ਸਵੀਪ ਰਥ ਨੂੰ ਹਰੀ ਝੰਡੀ ਦੇ ਕੇ ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਲੁਧਿਆਣਾ, ਮਿੰਨੀ ਸਕੱਤਰੇਤ, ਫਿਰੋਜ਼ਪੁਰ ਰੋਡ, ਲੁਧਿਆਣਾ ਤੋ ਰਵਾਨਾ ਕੀਤਾ ਗਿਆ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਇਹ ਸਵੀਪ ਰਥ ਆਗਾਮੀ ਵਿਧਾਨ ਸਭਾ ਚੋਣਾਂ – 2020 ਬਾਬਤ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕੇ 57 ਤੋ 70 ਕੁੱਲ 14 ਹਲਕਿਆ ਵਿੱਚ 30 ਦਿਨਾਂ ਤੱਕ ਲਗਾਤਾਰ ਚਲਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਵੀਪ ਰਥ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਜਿਸ ਵਿੱਚ ਦਿਵਿਆਂਗ ਵੋਟਰ ਆਪਣੀ ਸਹੂਲਤ ਲਈ ਭਾਰਤ ਚੋਣ ਕਮਿਸ਼ਨ ਵਲੋ ਪੀ.ਡਬਲਿਊ.ਡੀ. ਐਪ ਡਾਊਨਲੋਡ ਕਰਕੇ ਵੱਖ-ਵੱਖ ਸਹੂਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਬਜੁਰਗ ਨਾਗਰਿਕਾ ਦੀ ਉਮਰ 80 ਸਾਲ ਤੋ ਵੱਧ ਹੈ, ਦਿਵਿਆਂਗ ਵੋਟਰ ਜੋ 40 ਫੀਸਦ ਤੋਂ ਵੱਧ ਵਿਕਲਾਂਗ ਹਨ ਜਾਂ ਕੋਈ ਵੋਟਰ ਕੋਵਿਡ-19 ਕਾਰਨ ਕੁਆਰੰਟੀਨ ਮਰੀਜ਼ ਹੈ, ਉਸਨੂੰ ਇਸ ਵਾਰ ਪੋਸਟਲ ਬੈਲਟ ਪੇਪਰ ਰਾਹੀ ਵੋਟ ਪਾਉਣ ਦੀ ਖਾਸ ਸਹੂਲਤ ਦਿੱਤੀ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਚੋਣਾਂ ਸਬੰਧੀ ਸਾਰੀਆ ਸਹੂਲਤਾ ਅਤੇ ਜਾਣਕਾਰੀ ਹਾਸਲ ਕਰਨ ਲਈ ਵੋਟਰ ਹੈਲਪ ਲਾਈਨ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹਰੇਕ ਮੋਬਾਇਲ ਐਪ ਰਾਹੀਂ ਕੀਤੀ ਗਈ ਸਿਕਾਇਤ ਦਾ ਨਿਪਟਾਰਾ 100 ਮਿੰਟਾ ਦੇ ਅੰਦਰ – ਅੰਦਰ ਕੀਤਾ ਜਾਵੇਗਾ। ਵੋਟਾਂ ਪ੍ਰਤੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਟੋਲ ਫਰੀ ਨੰਬਰ 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

 

Facebook Comments

Trending