ਪੰਜਾਬੀ
ਡੇਅਰੀ ਵਿਭਾਗ ਵਲੋਂ ਸਿਖ਼ਲਾਈ ਉਪਰੰਤ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ
Published
2 years agoon

ਲੁਧਿਆਣਾ : ਡੇਅਰੀ ਵਿਕਾਸ ਵਿਭਾਗ ਵਲੋਂ ਸਿਖਿਆਰਥੀਆਂ ਲਈ ਚਲਾਏ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਸਮਾਪਤ ਹੋਣ ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਬੀਜਾ ਵਿਖੇ ਸਰਟੀਫਿਕੇਟਾਂ ਦੀ ਵੰਡ ਡਿਪਟੀ ਡਾਇਰੈਕਟਰ ਡੇਅਰੀ ਫਤਹਿਗੜ੍ਹ ਸਾਹਿਬ ਵਨੀਤ ਕੌੜਾ ਵਲੋਂ ਕੀਤੀ ਗਈ। ਇਸ ਮੌਕੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਦਲਬੀਰ ਕੁਮਾਰ ਨੇ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ।
ਉਨ੍ਹਾ ਦੱਸਿਆ ਕਿ ਜਨਰਲ ਜਾਤੀ ਨੂੰ 25 ਪ੍ਰਤੀਸਤ ਅਤੇ ਅਨੁਸੂਚਿਤ ਜਾਤੀ ਦੇ ਸਿਖਿਆਰਥੀ ਨੂੰ 33 ਪ੍ਰਤੀਸ਼ਤ ਸਬਸਿਡੀ ਦਿਵਾਈ ਜਾਵੇਗੀ । ਉਨ੍ਹਾਂ ਇਲਾਕੇ ਦੇ ਬੇਰੋਜ਼ਗਾਰ ਮੁੰਡੇ ਕੁੜੀਆਂ ਨੂੰ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਅਪੀਲ ਕੀਤੀ। ਉਨ੍ਹਾ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਸ਼ਹਿਰਾਂ ਵਿਚ ਮੋਬਾਇਲ ਵੈਨ ਰਾਹੀ ਕੈਂਪ ਲਗਾਏ ਜਾ ਰਹੇ ਹਨ।
ਦੁਧ ਉਤਪਾਦਕਾ ਨੂੰ ਜਾਗਰੂਕ ਕਰਨ ਲਈ ਵਿਭਾਗ ਵਲੋਂ ਪਿੰਡਾ ਵਿੱਚ ਇਕ ਦਿਨਾਂ ਕੈਂਪ ਵੀ ਲਗਾਏ ਜਾ ਰਹੇ ਹਨ । ਉਨ੍ਹਾ ਦੱਸਿਆ ਕਿ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਸੰਪਰਕ ਨੰ 81461-00543 ਜਾਂ 01628-299322 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ, ਸ੍ਰੀ ਰਾਜਨ ਡੇਅਰੀ ਟੈਕਨਾਲੋਜਿਸਟ, ਸ੍ਰੀਮਤੀ ਰਮਨਦੀਪ ਕੌਰ ਜੂਨੀਅਰ ਸਹਾਇਕ, ਸ੍ਰੀ ਬਾਲ ਕ੍ਰਿਸਨ ਡੇਅਰੀ ਇੰਸਪੈਕਟਰ ਅਤੇ ਸ੍ਰੀ ਹਰਵਿੰਦਰ ਸਿੰਘ ਕਲਰਕ ਹਾਜ਼ਰ ਸਨ।
You may like
-
ਦੇਵਕੀ ਦੇਵੀ ਜੈਨ ਕਾਲਜ ਵਿਖੇ ਕਰਵਾਇਆ ਸਕਾਲਰਸ਼ਿਪ ਜਾਗਰੂਕਤਾ ਪ੍ਰੋਗਰਾਮ
-
ਆਮਦਨ ‘ਚ ਵਾਧੇ ਲਈ ਡੇਅਰੀ ਸਿਖਲਾਈ 14 ਅਗਸਤ ਤੋ ਹੋਵੇਗੀ ਸ਼ੁਰੂ-ਡਿਪਟੀ ਡਾਇਰੈਕਟਰ
-
ਡੇਅਰੀ ਸਿਖਲਾਈ ਦਾ ਦੂਸਰਾ ਬੈਚ 03 ਜੁਲਾਈ ਤੋ ਹੋਵੇਗਾ ਸ਼ੁਰੂ : ਡਿਪਟੀ ਡਾਇਰੈਕਟਰ ਡੇਅਰੀ
-
ਡੇਅਰੀ ਸਿਖਲਾਈ ਪ੍ਰੋਗਰਾਮ 2023-24 ਦਾ ਪਹਿਲਾ ਬੈਚ 10 ਅਪ੍ਰੈਲ ਤੋਂ ਸ਼ੁਰੂ
-
ਡੇਅਰੀ ਉਦਮ ਸਿਖਲਾਈ ਦਾ 6ਵਾਂ ਬੈਚ 20 ਫਰਵਰੀ ਤੋਂ ਸ਼ੁਰੂ – ਡਿਪਟੀ ਡਾਇਰੈਕਟਰ
-
ਡੇਅਰੀ ਵਿਕਾਸ ਵਿਭਾਗ ਵਲੋਂ ਸਿਖਲਾਈ ਪ੍ਰੋਗਰਾਮ ਦਾ 14ਵਾਂ ਬੈਚ 30 ਜਨਵਰੀ ਤੋਂ ਸ਼ੁਰੂ