Connect with us

ਅਪਰਾਧ

ਗ੍ਰਿਫ਼ਤਾਰੀ ਤੋਂ ਬਾਅਦ ਬਰਖਾਸਤ ਡੀ. ਐੱਸ. ਪੀ. ਸੇਖੋਂ ਨੂੰ ਭੇਜਿਆ ਜੇਲ੍ਹ

Published

on

Dismissed after arrest D. S. P. Sekhon sent to jail

ਲੁਧਿਆਣਾ : ਹਾਈ ਕੋਰਟ ਖ਼ਿਲਾਫ ਗਲਤ ਟਿੱਪਣੀ ਕਰਕੇ ਮਾਣਯੋਗ ਜੱਜਾਂ ਖ਼ਿਲਾਫ ਗਲਤ ਬੋਲਣ ਵਾਲੇ ਬਰਖਾਸਤ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਨੂੰ ਮੰਗਲਵਾਰ ਪੁਲਸ ਨੇ ਕੋਰਟ ’ਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਸੇਖੋਂ ਨੂੰ ਜੇਲ ਭੇਜ ਦਿੱਤਾ। ਹੁਣ ਸੇਖੋਂ ਨੂੰ ਪੁਲਸ ਵਲੋਂ 24 ਫਰਵਰੀ ਨੂੰ ਹਾਈ ਕੋਰਟ ’ਚ ਪੇਸ਼ ਕੀਤਾ ਜਾਵੇਗਾ। ਅਸਲ ’ਚ ਬਰਖਾਸਤ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਨੇ ਨਸ਼ੇ ਖ਼ਿਲਾਫ ਹਾਈਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ।

ਉਕਤ ਪਟੀਸ਼ਨ ਦੀ ਸੁਣਵਾਈ ਦੇਰ ਨਾਲ ਹੋਣ ’ਤੇ ਸੇਖੋਂ ਨੇ ਚੰਡੀਗੜ੍ਹ ’ਚ ਇਕ ਪ੍ਰੈੱਸ ਕਾਰਨਫਰੰਸ ਦੌਰਾਨ ਹਾਈ ਕੋਰਟ ਅਤੇ ਜੱਜਾਂ ਖ਼ਿਲਾਫ ਗਲਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਹਾਈ ਕੋਰਟ ਨੇ ਸੇਖੋਂ ਖ਼ਿਲਾਫ ਵਾਰੰਟ ਜਾਰੀ ਕਰਕੇ ਪੁਲਸ ਨੂੰ ਅਦਾਲਤ ’ਚ ਪੇਸ਼ ਕਰਨ ਲਈ ਕਿਹਾ ਸੀ। ਇਸ ਦੌਰਾਨ ਬਰਖਾਸਤ ਡੀ. ਐੱਸ. ਪੀ. ਦੇ ਹਮਾਇਤੀਆਂ ਨੇ ਵੀ ਉਸ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ, ਨਾਲ ਹੀ ਸੇਖੋਂ ਨੇ ਫਿਰ ਅਦਾਲਤਾਂ ’ਤੇ ਨਿਸ਼ਾਨਾ ਸਾਧਿਆ।

Facebook Comments

Trending