Connect with us

ਪੰਜਾਬੀ

ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਸੀਵਰੇਜ ਦੇ ਕੰਮ ਦਾ ਸ਼ੁੱਭ ਆਰੰਭ

Published

on

Auspicious start of sewerage work by MLA Jeevan Singh Sangowal

ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਵਿਖੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਪਿੰਡ ਦੀ ਬਾਹਰਲੀ ਫਿਰਨੀ ਤੇ ਰਹਿੰਦੇ ਸੀਵਰੇਜ ਦੇ ਕੰਮ ਨੰੂ ਪੂਰਾ ਕਰਵਾਉਣ ਲਈ ਸੀਵਰੇਜ ਲਾਇਨ ਪਾਉਣ ਦੇ ਕੰਮ ਦਾ ਸ਼ੁੱਭ ਆਰੰਭ ਆਪਣੇ ਕਰ ਕਮਲਾਂ ਨਾਲ ਕੀਤਾ।

ਇਸ ਮੌਕੇ ਵਿਧਾਇਕ ਨੇ ਹਾਜ਼ਰੀਨਾਂ ਨੂੰ ਸੰਬੋਧਨ ਕਰਦੇ ਕਿਹਾ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਗਰੰਟੀਆਂ ਪੂਰੀਆਂ ਕਰਨ ਲਈ ਵਚਨਬੱਧ ਹੈ। ਆਪ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਗਰੇਵਾਲ, ਸਰਪੰਚ ਅਮਰਜੀਤ ਸਿੰਘ ਮਿੱਠਾ ਅਤੇ ਡਾ. ਗੁਰਮੀਤ ਸਿੰਘ ਨੇ ਵਿਧਾਇਕ ਨੂੰ ਪਿੰਡ ਵਿਖੇ ਆਉਣ ਤੇ ਜੀ ਆਇਆਂ ਕਹਿੰਦਿਆਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪੰਚਾਇਤ ਅਫ਼ਸਰ ਮਲਕੀਤ ਸਿੰਘ ਭੱਟੀ, ਪੰਚ ਅਵਤਾਰ ਸਿੰਘ, ਪੰਚ ਤਰਨ ਕੁਮਾਰ, ਪੰਚ ਲਾਭ ਸਿੰਘ, ਪੰਚ ਅਰਵਿੰਦ ਸਿੰਘ, ਪੰਚ ਜਗਤਾਰ ਕੌਰ, ਪੰਚ ਨਰਿੰਦਰ ਕੌਰ, ਪੰਚ ਬੇਅੰਤ ਸਿੰਘ, ਸੈਕਟਰੀ ਕਮਲ ਭਾਰਤੀ, ਜੂਨੀਅਰ ਇੰਜੀਨੀਅਰ ਵਿਪਨ ਕੁਮਾਰ ਸ਼ਰਮਾ, ਜੋਗਾ ਸਿੰਘ, ਪ੍ਰਧਾਨ ਗੁਰਬਚਨ ਸਿੰਘ, ਸਾਬਕਾ ਸਰਪੰਚ ਸੰਤੋਖ ਸਿੰਘ ਹਾਜਰ ਸਨ।

Facebook Comments

Trending