Connect with us

ਪੰਜਾਬੀ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ‘ਤੇ ਚਰਚਾ

Published

on

Discussion on the teachings of Swami Vivekananda at Sri Atma Vallabh Jain College

ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ‘ਤੇ ਚਰਚਾ ਕੀਤੀ ਗਈ । ਸ਼੍ਰੀ ਏ.ਬਾਲਾਕ੍ਰਿਸ਼ਨਨ ਪ੍ਰਧਾਨ, ਵਿਵੇਕਾਨੰਦ ਰੋਕ ਮੈਮੋਰੀਅਲ ਅਤੇ ਵਿਵੇਕਾਨੰਦ ਕੇਂਦਰ, ਮਾ ਨਿਬੋਦਿਤਾ ਦੀਦੀ, ਸ਼੍ਰੀ ਤੇਨਜਿਨ ਪੱਟਨ, ਸ਼੍ਰੀ ਅਲਕਾਗੌਰੀ ਜੋਸ਼ੀ, ਡਾ. ਨਰੋਤਮਾ ਸ਼ਰਮਾ ਪ੍ਰਿੰਸੀਪਲ ਮਾਲਵਾ ਸੈਂਟਰਲ ਕਾਲਜ, ਡਾ. ਵਿਨੈ ਸੋਫ਼ਤ ਤੇ 8 ਕਾਲਜ ਦੇ ਪ੍ਰਿੰਸੀਪਲ ਇਸ ਮੌਕੇ ਹਾਜ਼ਰ ਰਹੇ।

ਇਸ ਮੌਕੇ ਹਾਜ਼ਰ ਬੁਲਾਰਿਆਂ ਵੱਲੋਂ ਸੁਆਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਿੱਖਿਆ ਸੱਚਾਈ ਹੀ ਸਭ ਤੋਂ ਵੱਡਾ ਧਰਮ ਹੈ, ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤਾ ਗਿਆ। ਬੁਲਾਰਿਆਂ ਵੱਲੋਂ ਆਖਿਆ ਗਿਆ ਕਿ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਤਣਾਅ ਅਤੇ ਚਿੰਤਾ ਤੋਂ ਬਚ ਸਕਦੇ ਹਾਂ । ਬੁਲਾਰਿਆਂ ਨੇ 21ਵੀਂ ਸਦੀ ਵਿੱਚ ਵੀ ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਬਾਰੇ ਆਪਣੇ ਇਹ ਵਿਚਾਰ ਸਾਂਝੇ ਕੀਤੇ।

Facebook Comments

Trending