ਪੰਜਾਬੀ
ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਕਰਵਾਇਆ ਯੋਗਾ ਦਿਵਸ ਸੰਬੰਧੀ ਸੈਸ਼ਨ
Published
2 years agoon

ਲੁਧਿਆਣਾ : ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਅੰਤਰਰਾਸਟਰੀ ਯੋਗ ਦਿਵਸ ਮਨਾਇਆ ਗਿਆ| ਇਸ ਸੰਬੰਧੀ ਐਥਲੈਟਿਕ ਟ੍ਰੈਕ ਵਿੱਚ ਯੋਗਾ ਬਾਰੇ ਇੱਕ ਵਿਚਾਰ-ਵਟਾਂਦਰਾ ਅਤੇ ਵਿਹਾਰਕ ਸੈਸਨ ਕਰਵਾਇਆ ਗਿਆ |
ਇਸ ਸੈਸ਼ਨ ਵਿੱਚ ਯੂਨੀਕ ਯੋਗਾ ਟਿਊਟਰਜ, ਲੁਧਿਆਣਾ ਦੇ ਮਾਹਿਰਾਂ ਨੇ ਹਾਜ਼ਰੀਨ ਨੂੰ ਯੋਗਾ ਦੇ ਮਹੱਤਵ ਬਾਰੇ ਜਾਣਕਾਰੀ ਅਤੇ ਸਿਖਲਾਈ ਦਿੱਤੀ | ਸਮਾਗਮ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ|
ਉਨ੍ਹਾਂ ਭਾਗ ਲੈਣ ਵਾਲਿਆ ਨੂੰ ਸੰਬੋਧਨ ਕਰਦਿਆਂ ਤੰਦਰੁਸਤ ਮਨ ਅਤੇ ਸਰੀਰ ਲਈ ਯੋਗ ਕਰਨ ਦੀ ਲੋੜ ’ਤੇ ਜੋਰ ਦਿੱਤਾ| ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਸਮੇਤ ਲਗਭਗ 300 ਲੋਕਾਂ ਨੇ ਭਾਗ ਲਿਆ| ਵਿਚਾਰ-ਵਟਾਂਦਰਾ ਸੈਸ਼ਨ ਤੋਂ ਬਾਅਦ ਮਾਹਿਰਾਂ ਦੁਆਰਾ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਗਿਆ |
ਬਾਅਦ ਵਿੱਚ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਦੇ ਪ੍ਰਦਰਸਨ ’ਤੇ ਇੱਕ ਵਿਹਾਰਕ ਸੈਸਨ ਕੀਤਾ ਗਿਆ| ਮਾਹਿਰਾਂ ਨੇ ਸਿਹਤ ਲਈ ਵੱਖ-ਵੱਖ ਆਸਣਾਂ ਦੀ ਸਹੀ ਵਿਧੀ ਅਤੇ ਲਾਭ ਬਾਰੇ ਚਰਚਾ ਕੀਤੀ | ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਤਣਾਅ ਮੁਕਤ ਅਤੇ ਸਿਹਤਮੰਦ ਜੀਵਨ ਸੈਲੀ ਬਣਾਉਣ ਲਈ ਸਰੀਰਕ ਕਸਰਤ ਲਈ ਕੁਝ ਸਮਾਂ ਬਤੀਤ ਕਰਨ ਦੀ ਸਲਾਹ ਦਿੱਤੀ|
You may like
-
ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਕਰਵਾਏ ਸਾਹਿਤ ਲੇਖਣ ਮੁਕਾਬਲੇ
-
ਗੁਰੂ ਗੋਬਿੰਦ ਸਿੰਘ ਸਕੂਲ ‘ਚ ਮਨਾਇਆ ਵਿਸ਼ਵ ਯੋਗ ਦਿਵਸ
-
ਟ੍ਰਾਈਡੈਂਟ ਗਰੁੱਪ ਨੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗਾ ਦਿਵਸ
-
ਮਾਲਵਾ ਸੈਂਟਰਲ ਕਾਲਜ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
-
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ “ਪਰਿਵਾਰ ਨਾਲ ਯੋਗ” ਦਾ ਆਯੋਜਨ
-
ਐਸਜੀਐਚਪੀ ਸਕੂਲ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ